ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਗੈਸਟ ਲੈਕਚਰ ਕਰਵਾਇਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਗੈਸਟ ਲੈਕਚਰ ਕਰਵਾਇਆ
Publish Date: Sun, 03 May 2026 09:58 PM (IST)
Updated Date: Mon, 04 May 2026 04:17 AM (IST)

- ‘21ਵੀਂ ਸਦੀ ’ਚ ਫਿਜ਼ੀਕਲ ਐਜੂਕੇਸ਼ਨ ਤੇ ਖੇਡਾਂ ਦੇ ਮੁੱਢਲੇ ਸਿਧਾਂਤਾਂ ਦੀ ਮੁੜ ਸਮੀਖਿਆ’ ਵਿਸ਼ੇ ’ਤੇ ਵਿਦਵਾਨਾਂ ਨੇ ਸਾਂਝੇ ਕੀਤੇ ਵਿਚਾਰ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਹੇਠ, ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਅਤੇ ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਰਹਿਨੁਮਾਈ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਕੈਂਪਸ ਦੇ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵੱਲੋਂ ਇੱਕ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ। ਇਸ ਲੈਕਚਰ ਦਾ ਵਿਸ਼ਾ “21ਵੀਂ ਸਦੀ ਵਿੱਚ ਫਿਜ਼ੀਕਲ ਐਜੂਕੇਸ਼ਨ ਅਤੇ ਖੇਡਾਂ ਦੇ ਮੁੱਢਲੇ ਸਿਧਾਂਤਾਂ ਦੀ ਮੁੜ ਸਮੀਖਿਆ” ਰੱਖਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੁੱਖ ਵਕਤਾ ਵਜੋਂ ਪ੍ਰਸਿੱਧ ਵਿਦਵਾਨ ਡਾ. ਜਸਪਾਲ ਸਿੰਘ ਨੇ ਸ਼ਿਰਕਤ ਕੀਤੀ। ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰਿੰਸੀਪਲ ਰਹਿ ਚੁੱਕੇ ਹਨ ਅਤੇ ਇੱਕ ਮੰਨੇ ਹੋਏ ਖੇਡ ਪ੍ਰਬੰਧਕ, ਲੇਖਕ ਅਤੇ ਖੋਜਕਰਤਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਫਿਜ਼ੀਕਲ ਐਜੂਕੇਸ਼ਨ ਅਤੇ ਖੇਡਾਂ ਦੀ ਆਧੁਨਿਕ ਯੁੱਗ ਵਿੱਚ ਵਧ ਰਹੀ ਮਹੱਤਤਾ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਸ਼ਰੀਰਕ ਤੰਦਰੁਸਤੀ ਵੀ ਵਿਦਿਆਰਥੀਆਂ ਦੇ ਸਰਵਾਂਗੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਰਜਿਸਟਰਾਰ ਰਜਿੰਦਰ ਕੁਮਾਰ, ਡਿਪਟੀ ਰਜਿਸਟਰਾਰ ਰੂਪ ਸਿੰਘ, ਵੱਖ-ਵੱਖ ਵਿਭਾਗਾਂ ਦੇ ਡੀਨ ਡਾ. ਗੁਰਮਾਣਿਕ ਕੌਰ (ਡਿਪਟੀ ਡੀਨ ਅਕਾਦਮਿਕਸ), ਡਾ. ਜਗਦੀਪ ਕੌਰ (ਡੀਨ ਯੂਆਈਈਟੀ), ਡਾ. ਪੂਜਾ ਬਾਲੀ (ਡੀਨ ਯੂਆਈਐੱਲ), ਡਾ. ਨੀਸ਼ਾ (ਆਰ ਐਂਡ ਡੀ ਡਾਇਰੈਕਟਰ), ਡਾ. ਅਨੀਲ ਕੁਮਾਰ (ਆਈਕਿਊਏਸੀ), ਡਾ. ਜਗਤੇਸ਼ਵਰ ਸਿੰਘ (ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ), ਡਾ. ਅਮਰਿੰਦਰ ਸਿੰਘ (ਡੀਨ ਐਲੂਮਨਾਈਜ਼), ਡਾ. ਕੁਲਵੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਮਨਦੀਪ ਸਿੰਘ, ਡਾ. ਸ਼ਵੇਤਾ ਸਿੰਘ ਸਮੇਤ ਹੋਰ ਪ੍ਰੋਫੈਸਰ ਤੇ ਅਧਿਆਪਕ ਹਾਜ਼ਰ ਸਨ। ਇਹ ਪ੍ਰੋਗਰਾਮ ਡਾ. ਅਮਰਜੀਤ ਸਿੰਘ (ਡੀਨ ਯੂਆਈਈ) ਦੀ ਨਿਗਰਾਨੀ ਹੇਠ ਯੂਨੀਵਰਸਿਟੀ ਦੇ ਸੈਮੀਨਾਰ ਹਾਲ ’ਚ ਕਰਵਾਇਆ ਗਿਆ। ਅੰਤ ’ਚ ਵਿਭਾਗ ਵੱਲੋਂ ਮੁੱਖ ਵਕਤਾ ਡਾ. ਜਸਪਾਲ ਸਿੰਘ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।