ਜੀਟੀਬੀ ਸਕੂਲ 'ਚ ਹੱਬ ਆਫ ਲਰਨਿੰਗ ਦੀ ਆਫ ਲਾਈਨ ਟਰੇਨਿੰਗ ਕਰਵਾਈ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸੀਬੀਐੱਸਈ ਦੇ ਨਿਰਦੇਸ਼ਾਂ ਤਹਿਤ ਹੱਬ ਆਫ ਲਰਨਿੰਗ ਦੀ ਆਫ ਲਾਈਨ ਟਰੇਨਿੰਗ 'ਫਾਈਨਾਂਸ਼ੀਅਲ ਲਿਟਰੇਸੀ ਟਰੇਨਿੰਗ ਵਿਦ ਨਿਊ ਟੀਚਿੰਗ ਮੈਥਡਸ' ਕਰਵਾਈ ਗਈ। ਇਸ ਟਰੇਨਿੰਗ ਦੇ ਰਿਸੋਰਸਪਰਸਨ ਰਾਜੀਵ ਬਜਾਜ ਸਨ।
Publish Date: Tue, 15 Nov 2022 07:54 PM (IST)
Updated Date: Tue, 15 Nov 2022 07:54 PM (IST)
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸੀਬੀਐੱਸਈ ਦੇ ਨਿਰਦੇਸ਼ਾਂ ਤਹਿਤ ਹੱਬ ਆਫ ਲਰਨਿੰਗ ਦੀ ਆਫ ਲਾਈਨ ਟਰੇਨਿੰਗ 'ਫਾਈਨਾਂਸ਼ੀਅਲ ਲਿਟਰੇਸੀ ਟਰੇਨਿੰਗ ਵਿਦ ਨਿਊ ਟੀਚਿੰਗ ਮੈਥਡਸ' ਕਰਵਾਈ ਗਈ। ਇਸ ਟਰੇਨਿੰਗ ਦੇ ਰਿਸੋਰਸਪਰਸਨ ਰਾਜੀਵ ਬਜਾਜ ਸਨ। ਉਹਨਾਂ ਨੇ ਹੱਬਾਂ ਦੇ ਸਹਿਯੋਗੀ ਸਕੂਲ ਮਾਨਵ ਸਹਿਯੋਗ ਸਕੂਲ ਸ਼ਾਹਪੁਰ, ਜੀਐੱਨਐੱਮ ਪਬਲਿਕ ਸਕੂਲ ਪਿੰਡ ਢੱਲਾ, ਡਿੱਪਸ ਸਕੂਲ ਚੁਗਿੱਟੀ, ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਏਕਮ ਪਬਲਿਕ ਸਕੂਲ, ਖੁਰਮਪੁਰਾ ਨੇ ਹਿੱਸਾ ਲਿਆ। ਇਸ ਟਰੇਨਿੰਗ ਵਿਚ ਰਾਜੀਵ ਬਜਾਜ ਨੇ ਫਾਈਨਾਂਸ਼ੀਅਲ ਇਨਵੈਸਟਮੈਂਟ ਅਤੇ ਪੈਨਸ਼ਨ ਸਕੀਮ ਬਾਰੇ ਜਾਣਕਾਰੀ ਸਾਂਝੀ ਕੀਤੀ। ਰਾਜੀਵ ਬਜਾਜ ਨੇ ਮੋਬਾਇਲ ਬੈਂਕਿੰਗ, ਫਰਾਡਜ ਬੇਸਿਕ ਆਫ ਫਾਈਨਾਂਸ਼ੀਅਲ ਐਂਡ ਰਿਟਾਇਰਮੈਂਟ ਪਲੈਨਿੰਗ, ਡਿਜੀਟਲ ਪੇਮੈਂਟ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਸਕਿਓਰਿਟੀ ਰਿਟਾਇਰਮੈਂਟ ਚੈਲੇਂਜ, ਸੇਵਿੰਗ ਐਂਡ ਇਨਵੈਸਟਮੈਂਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਆਖਿਰ ਵਿਚ ਉਹਨਾਂ ਨੇ ਟੀਚਰਸ ਦੇ ਡਾਊਟ ਕਲੀਅਰ ਕੀਤੇ। ਪੋ੍ਗਰਾਮ ਦੇ ਅੰਤ 'ਚ ਪਿ੍ਰੰਸੀਪਲ ਅਮਿਤਾਲ ਕੌਰ ਨੇ ਰਾਜੀਵ ਬਜਾਜ ਅਤੇ ਆਏ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਦੀ ਵਰਕਸ਼ਾਪ ਦਾ ਮੰਤਵ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਦੇਣਾ ਹੁੰਦਾ ਹੈ।