ਸ਼ਾਰਟ ਸਰਕਟ ਕਾਰਨ ਦੁਕਾਨ ’ਚ ਲੱਗੀ ਅੱਗ
ਬੀਤੀ ਰਾਤ ਪਿੰਡ ਚੱਕ ਚੇਲਾ ’ਚ ਇਕ ਕਰਿਆਨੇ ਦੀ ਦੁਕਾਨ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਦੇਰ ਰਾਤ ਕਰੀਬ ਢਾਈ ਵਜੇ ਵਾਪਰੀ, ਜਿਸ ਬਾਰੇ ਆਸ-ਪਾਸ ਦੇ ਲੋਕਾਂ ਨੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ।
Publish Date: Tue, 26 May 2026 08:11 PM (IST)
Updated Date: Tue, 26 May 2026 08:13 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਬੀਤੀ ਰਾਤ ਪਿੰਡ ਚੱਕ ਚੇਲਾ ’ਚ ਇਕ ਕਰਿਆਨੇ ਦੀ ਦੁਕਾਨ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਦੇਰ ਰਾਤ ਕਰੀਬ ਢਾਈ ਵਜੇ ਵਾਪਰੀ, ਜਿਸ ਬਾਰੇ ਆਸ-ਪਾਸ ਦੇ ਲੋਕਾਂ ਨੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਦੁਕਾਨ ਅੰਦਰ ਪਿਆ ਇਕ ਫਰਿੱਜ ਤੇ ਕਰਿਆਨੇ ਦਾ ਹੋਰ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਲਖਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੱਕ ਚੇਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਿਆ ਸੀ। ਅੱਗ ਲੱਗਣ ਤੋਂ ਬਾਅਦ ਦੁਕਾਨ ਨੇੜੇ ਰਹਿੰਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ। ਜਦੋਂ ਮੌਕੇ ‘ਤੇ ਆ ਕੇ ਦੇਖਿਆ ਤਾਂ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਲੱਗਣ ਕਾਰਨ ਕਰੀਬ 50 ਤੋਂ 60 ਹਜ਼ਾਰ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।