ਗੁਰਦੁਆਰਾ ਡੇਰਾ ਸੰਤਗੜ੍ਹ ’ਚ ਕਰਵਾਇਆ ਕੀਰਤਨ ਦਰਬਾਰ
ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਕਰਵਾਇਆ ਮਹਾਨ ਕੀਰਤਨ ਦਰਬਾਰ
Publish Date: Wed, 20 May 2026 06:29 PM (IST)
Updated Date: Wed, 20 May 2026 06:31 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬ੍ਰਹਮ ਗਿਆਨੀ, ਮਹਾਨ ਤਪੱਸਵੀ, ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲੀਏ ਦੇ ਜਨਮ ਦਿਹਾੜੇ ਅਤੇ ਦਿ ਹੋਲਸੇਲ ਜਨਰਲ ਮਰਚੈਂਟਸ ਐਸੋਸੀਏਸ਼ਨ ਅਟਾਰੀ ਬਾਜ਼ਾਰ ਵੱਲੋਂ ਐਸੋਸੀਏਸ਼ਨ ਦੇ 50 ਵੇਂ ਸਥਾਪਨਾ ਦਿਵਸ ਸਬੰਧੀ ਗੁਰਦੁਆਰਾ ਡੇਰਾ ਸੰਤਗੜ੍ਹ, ਕਪੂਰਥਲਾ ਰੋਡ ਵਿਖੇ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਭਾਈ ਸ਼ੁੱਭਦੀਪ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਅਪਾਰ ਸਿੰਘ ਜ਼ੀਰਾ ਵਾਲੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਹਜ਼ੂਰੀ ਰਾਗੀ ਗੁ.ਡੇਰਾ ਸੰਤਗੜ੍ਹ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਹਜ਼ੂਰੀ ਕਥਾਵਾਚਕ ਗੁ. ਡੇਰਾ ਸੰਤਗੜ੍ਹ ਭਾਈ ਲਵਪ੍ਰੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੇ ਜੀਵਨ ਅਤੇ ਸੇਵਾਵਾਂ ਤੇ ਚਾਨਣਾ ਪਾਇਆ। ਸੰਤ ਬਾਬਾ ਭਗਵਾਨ ਸਿੰਘ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕੀਰਤਨ ਦਰਬਾਰ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਨੂੰ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਗੁਰਬਾਣੀ ਨਾਲ ਜੋੜਨ ਦਾ ਯਤਨ ਕਰਨ ਤਾਂ ਜੋ ਅਜੋਕੇ ਸਮੇਂ ਵਿੱਚ ਚੱਲ ਰਹੀ ਨਸ਼ੇ ਦੀ ਨਾਮੁਰਾਦ ਬਿਮਾਰੀ ਤੋਂ ਬੱਚੇ ਦੂਰ ਰਹਿਣ। ਇਸ ਮੌਕੇ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਨੇ ਸਮੂਹ ਰਾਗੀ ਜਥਿਆਂ ਅਤੇ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕਾਂ ਵੱਲੋਂ ਸੰਤ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਨੇ ਨਿਭਾਈ। ਸਮਾਗਮ ਵਿਚ ਐਸੋਸੀਏਸ਼ਨ ਦੇ ਲਾਈਫ ਟਾਈਮ ਚੇਅਰਮੈਨ ਤਰਸੇਵ ਜੈਨ, ਪ੍ਰਧਾਨ ਅੰਕੁਸ਼ ਅਰੋੜਾ, ਸਾਬਕਾ ਸੰਸਦ ਸਕੱਤਰ ਕੇਡੀ ਭੰਡਾਰੀ, ਕੌਂਸਲਰ ਸ਼ੈਰੀ ਚੱਡਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਸਕੱਤਰ ਪ੍ਰਵੀਨ ਮਹਾਜਨ, ਡਿੱਪੀ ਬਾਹਰੀ, ਗੁਰਜਨਕ ਸਿੰਘ, ਅੰਤਰਜੋਤ ਸਿੰਘ, ਕਮਲ ਆਨੰਦ, ਅਰਵਿੰਦਰਪਾਲ, ਵਿਜੇ ਆਨੰਦ, ਰਾਜੇਸ਼ ਜੈਨ, ਜਤਿੰਦਰਪਾਲ ਸਿੰਘ, ਹਰਸ਼ ਦੂਆ, ਸ਼ਾਮ ਲਾਲ ਅਰੋੜਾ, ਰਾਜੇਸ਼ ਜੈਨ, ਰਾਜੀਵ ਦੁੱਗਲ, ਗੁਰਿੰਦਰ ਸਿੰਘ ਮਝੈਲ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ, ਮਨਜਿੰਦਰ ਸਿੰਘ, ਇੰਸਪੈਕਟਰ ਸੁਖਦੇਵ ਸਿੰਘ ਆਦਿ ਸੰਗਤਾਂ ਹਾਜ਼ਰ ਸਨ।