ਭਾਈ ਘਨ੍ਹਈਆ ਜੀ ਦੀ ਯਾਦ 'ਚ ਗੁਰਮਤਿ ਸਮਾਗਮ ਭਲਕੇ
ਭਾਈ ਘਨਈਆ ਜੀ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ ਭਲਕੇ
Publish Date: Wed, 29 Apr 2026 10:56 PM (IST)
Updated Date: Wed, 29 Apr 2026 10:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਭਾਈ ਘਨ੍ਹਈਆ ਜੀ ਦੀ ਯਾਦ 'ਚ ਭਾਈ ਘਨ੍ਹਈਆ ਜੀ ਸੇਵਕ ਦਲ ਜਲੰਧਰ ਵਲੋਂ ਭਲਕੇ ਪਹਿਲੀ ਮਈ ਨੂੰ ਮਹਾਨ ਗੁਰਮਤਿ ਸਮਾਗਮ ਸ਼ਾਮ 6.30 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਮਿਸ਼ਨ ਚੌਕ ਵਿਖੇ ਕਰਵਾਇਆ ਜਾ ਰਿਹਾ ਹੈ। ਭਾਈ ਘਨ੍ਹਈਆ ਜੀ ਸੇਵਕ ਦਲ ਦੇ ਮੁਖੀ ਸਤਪਾਲ ਸਿੰਘ ਸਿਦਕੀ, ਨਰਿੰਦਰਪਾਲ ਸਿੰਘ, ਹਰਮੀਤ ਸਿੰਘ, ਸਤਪਾਲ ਸਿੰਘ ਜੱਬਲ, ਜਸਵਿੰਦਰ ਸਿੰਘ ਤੇ ਪ੍ਰਭਚਰਨ ਸਿੰਘ ਨੇ ਦੱਸਿਆ ਕਿ ਪੰਥ ਰਤਨ ਸੱਚਖੰਡ ਵਾਸੀ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲੇ ਤੇ ਮਹੰਤ ਤੀਰਥ ਸਿੰਘ ਗੁਨਿਆਣਾ ਮੰਡੀ ਮੰਡੀ ਵਾਲਿਆਂ ਦੀ ਪ੍ਰੇਰਨਾ ਸਦਕਾ ਇਹ ਗੁਰਮਤਿ ਸਮਾਗਮ ’ਚ ਮਹੰਤ ਕਾਹਨ ਸਿੰਘ ਗੁਨਿਆਣਾ ਮੰਡੀ, ਭਾਈ ਦਵਿੰਦਰ ਸਿੰਘ ਖੰਨੇ ਵਾਲੇ, ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਮਨਿੰਦਰ ਸਿੰਘ ਤੇ ਭਾਈ ਸਤਨਾਮ ਸਿੰਘ ਕੀਰਤਨ ਦੀ ਹਾਜ਼ਰੀ ਭਰਨਗੇ।