ਸਰਕਾਰੀ ਪੋਲੀਟੈਕਨਿਕ ਕਾਲਜ ਨੂੰ ਦਿੱਤਾ ਵਾਟਰ ਕੂਲਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 09 May 2026 07:44 PM (IST)
Updated Date: Sat, 09 May 2026 07:47 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੇ ਮੌਸਮ ’ਚ ਗਰਮ ਪਾਣੀ ਤੋਂ ਰਾਹਤ ਦਿਵਾਉਣ ਲਈ ਸਮਾਜ ਸੇਵਕ ਅਜੈ ਅਗਰਵਾਲ ਰਾਸ਼ਟਰ ਸਰਵੋਪਰੀ ਸੰਗਠਨ ਦੇ ਖਜ਼ਾਨਚੀ ਅਤੇ ਦਸਤਕ ਦੇ ਸਕੱਤਰ ਡਾ. ਸਾਕਸ਼ੀ ਕਾਂਸਲ, ਯੂਰੋ ਆਰਗੇਨਿਕਸ ਅੰਬਾਲਾ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਸਰਪਾਲ, ਪ੍ਰਧਾਨ ਐੱਨਜੀਓ ਸਤਯਮੇਵ ਜਯਤੇ ਸੁਸਾਇਟੀ ਕਪਿਲ ਭਾਟੀਆ ਚੇਅਰਮੈਨ, ਗਗਨ ਅਰੋੜਾ ਉਪ ਪ੍ਰਧਾਨ ਅਤੇ ਚੈਤਨਿਯਾ ਅਗਰਵਾਲ ਜੈਕਸ ਹੋਮ ਡਿਕਾਰ ਦੇ ਡਾਇਰੈਕਟਰ ਨੇ ਫਿਲਟਰ ਵਾਲਾ ਵਾਟਰ ਕੂਲਰ ਪੋਲੀਟੈਕਨਿਕ ਕਾਲਜ ਦੇ ਆਈਟੀ ਵਿਭਾਗ ਨੂੰ ਦਾਨ ਕੀਤਾ ਹੈ। ਇਨ੍ਹਾਂ ਸਮਾਜ ਸੇਵਕਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਪਹਿਲਕਦਮੀ ਇਨ੍ਹਾਂ ਵਿਦਿਆਰਥੀਆਂ ਨੂੰ ਗਰਮੀਆਂ ਦੌਰਾਨ ਗਰਮੀ ਤੋਂ ਰਾਹਤ ਦਿਵਾਉਣ ’ਚ ਮਦਦ ਕਰੇਗੀ।