ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਸੂਬਾਈ ਮੀਟਿੰਗ 9 ਨੂੰ
ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ 9 ਮਈ ਨੂੰ
Publish Date: Wed, 29 Apr 2026 09:22 PM (IST)
Updated Date: Wed, 29 Apr 2026 09:25 PM (IST)
-ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰਜ ਦੋਖੀ ਵਤੀਰੇ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਗਗੜਾ, ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ ਤੇ ਹੋਰ ਆਹੁਦੇਦਾਰਾ ਤੇ ਐਗਜੈਕਟਿਵ ਮੈਬਰਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 9 ਮਈ ਨੂੰ ਸਵੇਰੇ 11.30 ਵਜੇ ਜੇਹਲਮ ਚਨਾਬ ਕੰਪਲੈਕਸ ਮਿੰਨੀ ਸਕੱਤਰੇਤ ਮੋਗਾ ਵਿਖੇ ਗਰਾਊਂਡ ਫਲੋਰ, ਨੇੜੇ ਕੰਨਟੀਨ ਵਿਖੇ ਹੋਵੇਗੀ। ਮੀਟਿੰਗ ’ਚ ਭਵਿੱਖੀ ਕਾਰਜ ਪੈਨਸ਼ਨਰਜ਼ ਦੀਆ ਮੰਗਾਂ ਸਬੰਧੀ ਮੰਗ ਪੱਤਰ ਡਿਸਕਸ਼ਨ ਮਗਰੋਂ ਪੰਜਾਬ ਸਰਕਾਰ ਨੂੰ ਭੇਜਣ ਜਾਵੇਗਾ, ਕੋਰਟ ਵਲੋ 16% ਡੀ ਏ ਅਤੇ ਏਰੀਅਰ ਯਕਮੁਸ਼ਤ ਦੇਣ ਬਾਰੇ ਦਿੱਤੇ ਇਤਿਹਾਸਿਕ ਫੈਸਲੇ ਨੂੰ ਲਾਗੂ ਕਰਵਾਉਣ ਲਈ 17 ਮਈ ਨੂੰ ਜਲੰਧਰ ਵਿਖੇ ਹੋ ਰਹੀ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਝਾਂ ਫਰੰਟ ਦੀ ਸੂਬਾਈ ਕਨਵੈਨਸ਼ਨ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਇਆ ਜਾਵੇਗਾ, ਮੋਗਾ ਕਾਨਫਰੰਸ ਦਾ ਰੀਵਿਊ, ਕੁਰੂਕਸ਼ੇਤਰ ’ਚ ਹੋਈ ਆਲ ਇੰਡੀਆ ਕਾਨਫਰੰਸ ਵਿਚ ਕੀਤੀ ਗਈ ਸ਼ਮੂਲੀਅਤ ਦੀ ਰਿਪੋਰਟਿੰਗ ਕੀਤੀ ਜਾਵੇਗੀ, ਸਾਂਝਾ ਫਰੰਟ ਵੱਲੋਂ ਚੰਡੀਗੜ੍ਹ ’ਚ ਮਾਰਚ 26 ਦੀ ਰੈਲੀ ਵਿਚ ਕੀਤੀ ਗਈ ਸ਼ਮੂਲੀਅਤ ਬਾਰੇ ਰੀਵਿਊ ਕੀਤਾ ਜਾਵੇਗਾ।