ਗੋਬਿੰਦ ਸਰਵਰ ਸਕੂਲ ਦੇ ਨਤੀਜੇ ਰਹੇ ਸ਼ਾਨਦਾਰ
ਗੋਬਿੰਦ ਸਰਵਰ ਸਕੂਲ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 06:59 PM (IST)
Updated Date: Thu, 14 May 2026 07:00 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਮੈਡਮ ਕੁਲਵੰਤ ਕੌਰ ਤੇ ਵਾਈਸ ਪ੍ਰਿੰਸੀਪਲ ਮੰਗਲ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਸਕੂਲ ਦੇ ਕੁੱਲ 62 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 9 ਵਿਦਿਆਰਥੀਆਂ ਨੇ 90% ਤੋਂ ਵੱਧ, 33 ਨੇ 80% ਤੋਂ ਵੱਧ, 18 ਨੇ 70% ਤੋਂ ਵੱਧ ਅਤੇ 2 ਬੱਚਿਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਬਲਰਾਜ ਸਿੰਘ ਨੇ 93.2 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸਿਮਰਨਜੀਤ ਕੌਰ 92.6 ਫੀਸਦੀ ਅੰਕ ਨਾਲ ਦੂਜੇ ਸਥਾਨ ਅਤੇ ਮਾਨਵ 91 ਫੀਸਦੀ ਅੰਕ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਦਸਵੀਂ ਜਮਾਤ ਦੇ ਕੁੱਲ 50 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਧੀਆ ਅੰਕਾਂ ਨਾਲ ਪਾਸ ਹੋਏ। 9 ਬੱਚਿਆਂ ਨੇ 80 ਫੀਸਦੀ ਤੋਂ ਵੱਧ, 28 ਨੇ 70 ਫੀਸਦੀ ਤੋਂ ਵੱਧ ਅਤੇ 13 ਬੱਚਿਆਂ ਨੇ 60 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਇਨ੍ਹਾਂ ਨਤੀਜਿਆਂ ਵਿਚ ਸਿਮਰਨਦੀਪ ਕੌਰ 84.4 ਫੀਸਦੀ ਅੰਕ ਹਾਸਲ ਕਰਕੇ ਪਹਿਲੇ ਸਥਾਨ ‘ਤੇ ਰਹੀ ਜਦਕਿ ਕੋਮਲਪ੍ਰੀਤ ਕੌਰ 83.1 ਫੀਸਦੀ ਅੰਕ ਨਾਲ ਦੂਜੇ ਅਤੇ ਕੋਮਲਪ੍ਰੀਤ ਕੌਰ ਸਪੁੱਤਰੀ ਕੁਲਦੀਪ ਸਿੰਘ 82.3 ਫੀਸਦੀ ਅੰਕ ਨਾਲ ਤੀਜੇ ਸਥਾਨ ‘ਤੇ ਰਹੀ। ਪ੍ਰਿੰਸੀਪਲ ਕੁਲਵੰਤ ਕੌਰ ਤੇ ਵਾਈਸ ਪ੍ਰਿੰਸੀਪਲ ਮੰਗਲ ਸਿੰਘ ਨੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਤੇ ਸਟਾਫ ਨੂੰ ਵਧਾਈ ਦਿੱਤੀ।