ਗਿੱਲ ਚੈਰੀਟੇਬਲ ਸੁਸਾਇਟੀ ਨੇ ਸੋਬਤੀ ਨੂੰ ਕੀਤਾ ਸਨਮਾਨਿਤ
ਗਿੱਲ ਚੈਰੀਟੇਬਲ ਸੁਸਾਇਟੀ ਨੇ ਸੋਬਤੀ ਨੂੰ ਕੀਤਾ ਸਨਮਾਨਿਤ
Publish Date: Sun, 10 May 2026 06:35 PM (IST)
Updated Date: Mon, 11 May 2026 04:07 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਾਂਗਰਸ ਪਾਰਟੀ ਵੱਲੋਂ ਮਿਹਨਤੀ ਆਗੂ ਲਛਮਣ ਸੋਬਤੀ ਨੂੰ ਪਾਰਟੀ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੋਬਤੀ ਦੇ ਸ਼ਹਿਰੀ ਪ੍ਰਧਾਨ ਬਣਨ ’ਤੇ ਸਮਾਜ ਸੇਵੀ ਸੰਸਥਾ ਗਿੱਲ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ ਗਈ। ਸੁਸਾਇਟੀ ਦੇ ਸਰਪ੍ਰਸਤ ਰਾਜ ਗਿੱਲ ਯੂਕੇ ਵੱਲੋਂ ਲਛਮਣ ਸੋਬਤੀ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਸੰਦੇਸ਼ ਭੇਜਿਆ ਗਿਆ। ਗੱਲਬਾਤ ਕਰਦਿਆਂ ਸੁਸਾਇਟੀ ਦੇ ਖਜ਼ਾਨਚੀ ਲਖਵੀਰ ਸਿੰਘ ਲੱਖੀ ਗਿੱਲ ਨੇ ਕਿਹਾ ਕਿ ਲਛਮਣ ਸੋਬਤੀ ਪਿਛਲੇ ਲੰਮੇ ਸਮੇਂ ਤੋਂ ਸਮਾਜ ਤੇ ਪਾਰਟੀ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਇਸੇ ਲਗਨ ਅਤੇ ਮਿਹਨਤ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਸ਼ਹਿਰੀ ਪ੍ਰਧਾਨ ਬਣਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੋਬਤੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਨੇ ਗਿੱਲ ਵੈਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤੇ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜ ਕਰਦੇ ਰਹਿਣ ਦਾ ਭਰੋਸਾ ਦਿਵਾਇਆ। ਇਸ ਮੌਕੇ ਅਜੀਤ ਸਿੰਘ, ਤੀਰਥ ਸਿੰਘ, ਮਲਕੀਤ ਸਿੰਘ, ਫਕੀਰ ਸਿੰਘ, ਬਲਜਿੰਦਰ ਸਿੰਘ ਜਿੰਦੂ, ਹਰਵਿੰਦਰ ਸਿੰਘ ਮੈਨੇਜਰ ਗਊਸ਼ਾਲਾ, ਰਜਿੰਦਰ ਕੌਰ ਮਾਨ ਪ੍ਰਧਾਨ, ਲੱਕੀ ਚੋਪੜਾ, ਯੋਗੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਬੱਬੂ, ਗੁਰਪ੍ਰੀਤ ਸਿੰਘ ਗੁਰੀ, ਕਾਵਿਅਮ ਸੋਬਤੀ ਆਦਿ ਹਾਜ਼ਰ ਸਨ।