ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਇਜਲਾਸ 29 ਨੂੰ
ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਆਮ ਇਜਲਾਸ 29 ਸਤੰਬਰ ਨੂੰ
Publish Date: Tue, 16 Sep 2025 08:07 PM (IST)
Updated Date: Tue, 16 Sep 2025 08:08 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਖੰਡ ਮਿੱਲ ਦੇ ਯੋਗ ਹਿੱਸੇਦਾਰਾਂ ਦਾ ਸਾਲਾਨਾ ਆਮ ਇਜਲਾਸ 29 ਸਤੰਬਰ ਨੂੰ ਕੌਮੀ ਮਾਰਗ ’ਤੇ ਸਥਿਤ ਇਕ ਪੈਲਿਸ ’ਚ ਹੋਵੇਗਾ। ਇਸ ’ਚ ਪਿਛਲੇ ਸਾਲ 30 ਸਤੰਬਰ 2024 ਨੂੰ ਹੋਏ ਆਮ ਇਜਲਾਸ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਅਨੇਜਾ ਨੇ ਦੱਸਿਆ ਕਿ ਖੰਡ ਮਿੱਲ ਦੀ ਬੈਲੈਂਸਸ਼ੀਟ ਤੇ ਨਫਾ ਨੁਕਸਾਨ ਸਾਲ 2024-25 ਦੀ ਪ੍ਰਵਾਨਗੀ ਲਈ ਜਾਵੇਗੀ। ਇਸ ਤੋਂ ਇਲਾਵਾ ਖੰਡ ਮਿੱਲ ਹਿੱਤ ’ਚ ਕੋਈ ਵਿਸ਼ੇਸ਼ ਏਜੰਡਾ ਪ੍ਰਧਾਨਗੀ ਕਮੇਟੀ ਦੀ ਪ੍ਰਵਾਨਗੀ ਅਨੁਸਾਰ ਵਿਚਾਰਿਆ ਜਾਵੇਗਾ। ਅਨੇਜਾ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਨੋਟਿਸ ’ਚ ਇਹ ਗੱਲ ਲਿਆਉਣਗੇ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਨੂੰ ਜੋੜਦੀਆਂ ਪਿੰਡਾਂ ਦੀਆਂ ਖਸਤਾ ਹੋਈਆਂ ਲਿੰਕ ਪੱਕੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਖੰਡ ਮਿੱਲ ’ਚ ਗੰਨਾ ਲਿਆਉਣ ’ਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।