ਪੰਜ ਕਿੱਲੋ ਦੇ

ਪੰਜ ਕਿੱਲੋ ਦੇ ਸਿਲੰਡਰ ਨਾਲ ਰੋਕਿਆ ਮਜ਼ਦੂਰਾਂ ਦਾ ਪਲਾਇਨ
- 25 ਦਿਨਾਂ ਦੇ ਬਾਅਦ ਬੁਕਿੰਗ ਦਾ ਪ੍ਰਾਵਧਾਨ ਤੇਲ ਕੰਪਨੀਆਂ ਨੇ ਕੀਤਾ ਨਿਰਧਾਰਿਤ
- ਪੈਨਿਕ ਹੋ ਕੇ ਬੁਕਿੰਗ ਕਰਨ ਤੋਂ ਪਰਹੇਜ਼ ਕਰਨ ਉਪਭੋਗਤਾ
- ਸਪਲਾਈ ਤੇ ਬੁਕਿੰਗ ’ਚ ਅੰਤਰ ਹੀ ਬਣ ਰਿਹਾ ਸਪਲਾਈ ’ਚ ਰੁਕਾਵਟ
ਸ਼ਾਮ ਸਹਿਗਲ, ਜਾਗਰਣ, ਜਲੰਧਰ : ਇਰਾਨ-ਇਜ਼ਰਾਈਲ ਯੁੱਧ ਦੇ ਕਾਰਨ ਸਭ ਤੋਂ ਵੱਧ ਐਲਪੀਜੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜੋ ਸਿੱਧੇ ਤੌਰ 'ਤੇ ਜਨਤਾ ਨਾਲ ਜੁੜੀ ਹੋਈ ਹੈ। ਇਕ ਪਾਸੇ ਐੱਲਪੀਜੀ ਦੀ ਕਿੱਲਤ ਹੈ, ਦੂਜੇ ਪਾਸੇ ਇਸ ਦੀ ਬੁਕਿੰਗ ਨੂੰ ਲੈ ਕੇ 25 ਦਿਨਾਂ ਦੇ ਬਾਅਦ ਦੂਜੀ ਬੁਕਿੰਗ ਦਾ ਪ੍ਰਾਵਧਾਨ ਨਿਰਧਾਰਿਤ ਕਰਨ ਦੇ ਬਾਅਦ ਘਰੇਲੂ ਉਪਭੋਗਤਾ ਸਿਲਿੰਡਰ ਪ੍ਰਾਪਤ ਕਰਨ ਲਈ ਪੈਨਿਕ ਵਿਚ ਹਨ। ਕਾਰਨ, ਡਿਲਿਵਰੀ ਦੇ 25 ਦਿਨਾਂ ਦੇ ਬਾਅਦ ਦੂਜੇ ਸਿਲਿੰਡਰ ਦੀ ਬੁਕਿੰਗ ਤੇ ਉਸ ਤੋਂ ਬਾਅਦ ਵੀ ਲੋਕਾਂ ਨੂੰ ਔਸਤ 8 ਤੋਂ 12 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਿਸ ਕਾਰਨ ਸ਼ਹਿਰ ਦੀਆਂ ਕਈ ਗੈਸ ਏਜੰਸੀਆਂ 'ਤੇ ਉਪਭੋਗਤਾਵਾਂ ਦੀਆਂ ਕਤਾਰਾਂ ਆਮ ਦੇਖੀਆਂ ਜਾ ਰਹੀਆਂ ਹਨ। ਰਸੋਈ ਗੈਸ ਦੀ ਕਿੱਲਤ ਕਦ ਤੱਕ ਰਹੇਗੀ, ਲੋਕਾਂ ਨੂੰ ਗੈਸ ਦੀ ਸਪਲਾਈ ਨੂੰ ਲੈ ਕੇ ਕੀ ਹੈ ਵਿਭਾਗੀ ਯੋਜਨਾ ਤੇ ਬਿਨਾਂ ਗੈਸ ਕਨੈਕਸ਼ਨ ਦੇ ਸ਼ਹਿਰ ਵਿਚ ਰਹਿ ਰਹੇ ਲੋਕਾਂ ਲਈ ਕੀ ਹੈ ਪ੍ਰਬੰਧ , ਇਨ੍ਹਾਂ ਸਵਾਲਾਂ ਨੂੰ ਲੈ ਕੇ ‘ਜਾਗਰਣ ਗਰੁੱਪ' ਨੇ ਡੀਐੱਫਐੱਸਸੀ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਸਵਾਲ : ਜ਼ਿਲੇ ’ਚ ਐੱਲਪੀਜੀ ਦੀ ਕਿੱਲਤ ਦਾ ਪ੍ਰਮੁੱਖ ਕਾਰਨ ਕਿਸ ਨੂੰ ਮੰਨਦੇ ਹੋ?
ਜਵਾਬ : ਇਰਾਨ-ਇਜ਼ਰਾਈਲ ਦੇ ਵਿਚਕਾਰ ਚੱਲ ਰਹੇ ਯੁੱਧ ਦੇ ਕਾਰਨ ਅੰਤਰਰਾਸ਼ਟਰੀ ਸ਼ਿਪਮੈਂਟ ਰੂਟ ਰੁਕਣ ਕਾਰਨ ਐੱਲਪੀਜੀ ਦੀ ਆਵਕ ਧੀਮੀ ਹੋ ਗਈ ਹੈ ਪਰ ਵਿਕਲਪਿਕ ਰੂਟਾਂ ਦੇ ਜ਼ਰੀਏ ਐਲਪੀਜੀ ਦੀ ਸਪਲਾਈ ਅਤੇ ਲੋਕਾਂ ਤੱਕ ਸਪਲਾਈ ਨਿਰੰਤਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਲੋਕਾਂ ਦੁਆਰਾ ਪੈਨਿਕ ਹੋ ਕੇ ਜ਼ਰੂਰਤ ਤੋਂ ਵੱਧ ਬੁਕਿੰਗ ਕਰਨ ਅਤੇ ਸਪਲਾਈ ਵਿਚ ਵਾਧਾ ਨਾ ਹੋਣ ਕਾਰਨ ਹੀ ਕਿੱਲਤ ਦਾ ਮਾਹੌਲ ਬਣਿਆ ਹੈ। ਜੇਕਰ ਜ਼ਰੂਰਤ ਦੇ ਮੁਤਾਬਕ ਗੈਸ ਦੀ ਬੁਕਿੰਗ ਕਰਵਾਈ ਜਾਵੇ ਤਾਂ ਸਭ ਨੂੰ ਇਕਸਾਰ ਗੈਸ ਦੀ ਸਪਲਾਈ ਕੀਤੀ ਜਾ ਸਕਦੀ ਹੈ।
ਸਵਾਲ : ਹੁਣ ਜ਼ਿਲੇ ’ਚ ਸਟਾਕ ਦੀ ਕੀ ਸਥਿਤੀ ਹੈ?
ਜਵਾਬ : ਬਾਟਲਿੰਗ ਪਲਾਂਟ ਤੋਂ ਸਭ ਗੈਸ ਏਜੰਸੀਆਂ ਨੂੰ ਰੋਜ਼ਾਨਾ ਸਪਲਾਈ ਦਿੱਤੀ ਜਾ ਰਹੀ ਹੈ। ਤਿੰਨੋਂ ਤੇਲ ਕੰਪਨੀਆਂ (ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ) ਦੇ ਗੈਸ ਵਿਤਰਕਾਂ ਦੀ ਮੰਗ ਦੇ ਮੁਤਾਬਕ ਰੋਜ਼ਾਨਾ ਬਾਟਲਿੰਗ ਪਲਾਂਟ ਤੋਂ ਗੈਸ ਦੀ ਸਪਲਾਈ ਦਿੱਤੀ ਜਾ ਰਹੀ ਹੈ। ਹਾਲਾਂਕਿ, ਕਈ ਵਾਰ ਗੈਸ ਏਜੰਸੀਆਂ 'ਤੇ ਵੱਧ ਬੁਕਿੰਗ ਕਾਰਨ ਕੁਝ ਦਿਨਾਂ ਦਾ ਬੈਕਲਾਗ ਵੀ ਹੋ ਰਿਹਾ ਹੈ। ਇਸ ਲਈ ਖੁਰਾਕ ਅਤੇ ਸਪਲਾਈ ਵਿਭਾਗ ਦੁਆਰਾ ਗੈਸ ਏਜੰਸੀਆਂ ਦੀ ਕਾਰਜਪ੍ਰਣਾਲੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਸਵਾਲ : ਰਸੋਈ ਗੈਸ ਦੀ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ, ਵਿਭਾਗ ਕੀ ਕਦਮ ਚੁੱਕ ਰਿਹਾ ਹੈ?
ਜਵਾਬ : ਇਸ 'ਤੇ ਵਿਭਾਗ ਜ਼ੀਰੋ ਟਾਲਰੈਂਸ ਨੀਤੀ ਅਪਣਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਦੇ ਨਿਰਦੇਸ਼ਾਂ 'ਤੇ ਵਿਭਾਗ ਦੁਆਰਾ ਅਧਿਕਾਰੀਆਂ ਤੇ ਨਿਰਿਕਸ਼ਕਾਂ 'ਤੇ ਆਧਾਰਿਤ ਟੀਮਾਂ ਬਣਾਈਆਂ ਗਈਆਂ ਹਨ। ਜੋ ਰੋਜ਼ਾਨਾ ਗੈਸ ਏਜੰਸੀਆਂ 'ਤੇ ਬੁਕਿੰਗ, ਸਪਲਾਈ ਅਤੇ ਗੈਸ ਦੀ ਆਮਦ ਦੇ ਰਿਕਾਰਡ ਦਾ ਮਿਲਾਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਗੋਦਾਮਾਂ ਵਿਚ ਸਟਾਕ, ਡਿਲਿਵਰੀ, ਵਾਹਨ ਦੀ ਜਾਂਚ ਕਰਨ ਦੇ ਨਾਲ-ਨਾਲ ਵਜ਼ਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਓਵਰਚਾਰਜਿੰਗ ਜਾਂ ਬਿਨਾਂ ਬੁਕਿੰਗ ਸਪਲਾਈ ਦਿੱਤੀ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਸਵਾਲ : ਮਜ਼ਦੂਰਾਂ ਦਾ ਪਲਾਇਨ ਰੋਕਣ ਲਈ ਕੀ ਵਿਵਸਥਾ ਹੈ?
ਜਵਾਬ : ਮਜ਼ਦੂਰਾਂ ਤੇ ਜਿਨ੍ਹਾਂ ਲੋਕਾਂ ਕੋਲ ਗੈਸ ਕੁਨੈਕਸ਼ਨ ਨਹੀਂ ਹੈ, ਉਨ੍ਹਾਂ ਲਈ ਪੰਜ ਕਿਲੋ ਵਾਲੇ ਗੈਸ ਸਿਲਿੰਡਰ ਦੀ ਵਿਵਸਥੈ ਕੀਤੀ ਗਈ ਹੈ। ਇਹ ਸਿਲੰਡਰ ਜਿੱਥੇ ਉਦਯੋਗਪਤੀਆਂ ਨੂੰ ਉਨ੍ਹਾਂ ਦੁਆਰਾ ਮਨਜ਼ੂਰੀ ਪੱਤਰ ਲੈ ਕੇ ਜਾਰੀ ਕੀਤੇ ਜਾ ਰਹੇ ਹਨ, ਉਥੇ ਗੈਸ ਏਜੰਸੀਆਂ 'ਤੇ ਵੀ ਉਪਲਬਧ ਕਰਵਾਏ ਗਏ ਹਨ, ਜਿਸ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਗੈਸ ਦੀ ਕਮੀ ਕਾਰਨ ਕਿਸੇ ਦਾ ਪਲਾਇਨ ਨਹੀਂ ਹੋਣ ਦਿੱਤਾ ਜਾਵੇਗਾ।
ਸਵਾਲ : ਵਪਾਰਕ ਸਿਲੰਡਰ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਲਈ ਕੀ ਵਿਵਸਥਾ ਹੈ?
ਜਵਾਬ : ਹਸਪਤਾਲਾਂ, ਸਿੱਖਿਆ ਸੰਸਥਾਵਾਂ, ਆਂਗਣਵਾੜੀ ਕੇਂਦਰਾਂ ਨੂੰ ਪਹਿਲਾਂ ਹੀ ਪ੍ਰਾਥਮਿਕਤਾ ਦੇ ਆਧਾਰ 'ਤੇ ਵਪਾਰਕ ਗੈਸ ਸਿਲਿੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਜਦਕਿ, ਹੋਟਲਾਂ, ਢਾਬਿਆਂ ਸਮੇਤ ਵਪਾਰਕ ਇਸਤੇਮਾਲ ਕਰਨ ਵਾਲੇ ਘਰਾਣਿਆਂ ਨੂੰ ਮੌਜੂਦਾ ਹਾਲਾਤਾਂ ਤੱਕ ਵਿਕਲਪਿਕ ਈਂਧਣ ਜਾਂ ਇੰਡਕਸ਼ਨ ਦਾ ਇਸਤੇਮਾਲ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਲਈ, ਜੋ ਪੂਰੀ ਤਰ੍ਹਾਂ ਵਪਾਰਕ ਗੈਸ ਸਿਲਿੰਡਰ 'ਤੇ ਨਿਰਭਰ ਹਨ, ਉਨ੍ਹਾਂ ਤੋਂ ਤਸਦੀਕ ਲੈਣ ਦੇ ਬਾਅਦ ਤੇ ਪ੍ਰਸ਼ਾਸਨ ਦੁਆਰਾ ਗਠਿਤ ਕਮੇਟੀ ਦੀ ਇਜਾਜ਼ਤ ਦੇ ਬਾਅਦ ਗੈਸ ਦੀ ਸਪਲਾਈ ਜਾਰੀ ਕੀਤੀ ਜਾ ਰਹੀ ਹੈ।
ਸਵਾਲ : ਜੇਕਰ ਸਪਲਾਈ ਨਿਰੰਤਰ ਜਾਰੀ ਹੈ ਤਾਂ ਘਰੇਲੂ ਉਪਭੋਗਤਾਵਾਂ ਨੂੰ ਸਿਲੰਡਰ ਲੈਣ ’ਚ 35 ਤੋਂ 40 ਦਿਨ ਕਿਉਂ ਲੱਗ ਰਹੇ ਹਨ?
ਜਵਾਬ : ਦੇਖੋ, ਪੈਟਰੌਲੀਅਮ ਮੰਤਰੀ ਤੇ ਤੇਲ ਕੰਪਨੀਆਂ ਦੁਆਰਾ ਗੈਸ ਦੀ ਡਲਿਵਰੀ ਦੇ 25 ਦਿਨਾਂ ਦੇ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਦਾ ਬਦਲ ਨਿਰਧਾਰਿਤ ਕੀਤਾ ਗਿਆ ਹੈ। ਇਹ ਗੈਸ ਸਿਲੰਡਰ ਦਾ ਭੰਡਾਰਨ ਤੇ ਕਾਲਾਬਾਜ਼ਾਰੀ ਰੋਕਣ ਲਈ ਕੀਤਾ ਗਿਆ ਹੈ। ਬੁਕਿੰਗ ਦੇ ਹਫ਼ਤੇ ਭਰ ਦੇ ਵਿਚਕਾਰ ਉਪਭੋਗਤਾਵਾਂ ਨੂੰ ਸਪਲਾਈ ਵੀ ਦਿੱਤੀ ਜਾਂਦੀ ਹੈ। ਇਸ ਲਈ, ਕੁਝ ਗੈਸ ਏਜੰਸੀਆਂ ਦਾ ਬੈਕਲਾਗ ਵੱਧ ਦਿਨਾਂ ਦਾ ਹੋਣ ਕਾਰਨ ਹੁਣ ਰੈਸ਼ੇਲਾਈਜ਼ੇਸ਼ਨ ਕ੍ਰਮ ਲਾਗੂ ਕਰਨ ਦੀ ਯੋਜਨਾ ਬਣਾਈ ਗਈ ਹੈ। ਜਿਸ ਦੇ ਤਹਿਤ ਵੱਧ ਦਿਨਾਂ ਦੇ ਬੈਕਲਾਗ ਵਾਲੀਆਂ ਏਜੰਸੀਆਂ 'ਤੇ ਸਪਲਾਈ ਵੀ ਵੱਧ ਦੇਣ ਦੇ ਨਿਰਦੇਸ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਪਲਾਈ ਨੂੰ ਆਮ ਕਰਨ ਲਈ ਹੀ ਕੰਪਨੀਆਂ ਨੇ ਫਿਲਹਾਲ ਨਵੇਂ ਗੈਸ ਕੁਨੈਕਸ਼ਨ ਜਾਰੀ ਕਰਨ ਨੂੰ ਲੈ ਕੇ ਯੋਜਨਾ ਬਣਾਈ ਹੈ।
ਸਵਾਲ : ਉਪਭੋਗਤਾ ਸ਼ਿਕਾਇਤ ਕਿੱਥੇ ਦਰਜ ਕਰਵਾ ਸਕਦੇ ਹਨ?
ਜਵਾਬ : ਗੈਸ ਦੀ ਸਪਲਾਈ ਜਾਂ ਫਿਰ ਕਿਤੇ ਕਾਲਾਬਾਜ਼ਾਰੀ ਹੋਣ ਦੀ ਸੂਚਨਾ ਉਪਭੋਗਤਾ ਕੰਟਰੋਲ ਰੂਮ ਨੰਬਰ 0181-2224417 'ਤੇ ਜਾਂ ਫਿਰ ਵਟਸਐਪ ਨੰਬਰ 7718955555 'ਤੇ ਦੇ ਸਕਦੇ ਹਨ। ਇਸ ਤੋਂ ਇਲਾਵਾ ਤਿੰਨੋਂ ਤੇਲ ਕੰਪਨੀਆਂ ਦੇ ਗੈਸ ਏਜੰਸੀਆਂ ਦੇ ਦਫਤਰਾਂ ਵਿਚ ਏਰੀਆ ਸੇਲਜ਼ ਮੈਨੇਜਰ ਦਾ ਨੰਬਰ ਦਿੱਤਾ ਗਿਆ ਹੈ, ਜਿਸ 'ਤੇ ਉਸ ਏਜੰਸੀ ਦੀ ਅਵਿਵਸਥਾ ਸੰਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਸਵਾਲ : ਸਪਲਾਈ ਕਦ ਤੱਕ ਆਮ ਹੋਣ ਦੀ ਉਮੀਦ ਹੈ?
ਜਵਾਬ : ਯੁੱਧ ਦੇ ਹਾਲਾਤ ਆਮ ਹੋਣ ਦੇ ਬਾਅਦ ਐੱਲਪੀਜੀ ਦੀ ਸਪਲਾਈ ਵੀ ਆਮ ਹੋ ਜਾਵੇਗੀ। ਇਸ ਲਈ ਤਦ ਤੱਕ ਲੋਕਾਂ ਨੂੰ ਜ਼ਰੂਰਤ ਦੇ ਮੁਤਾਬਕ ਹੀ ਸਿਲੰਡਰ ਦੀ ਬੁਕਿੰਗ ਕਰਵਾਉਣੀ ਚਾਹੀਦੀ ਹੈ। ਪੈਨਿਕ ਹੋ ਕੇ ਵੱਧ ਬੁਕਿੰਗ ਹੋਣ ਨਾਲ ਹੀ ਕਿੱਲਤ ਪੈਦਾ ਹੋ ਰਹੀ ਹੈ।