ਹਾਦਸਿਆਂ ਦਾ ਗੜ੍ਹ ਬਣਿਆ ਗੜ੍ਹਸ਼ੰਕਰ ਰੋਡ : 3 ਦਿਨਾਂ 'ਚ 3 ਭਿਆਨਕ ਹਾਦਸੇ, ਪਿੰਡ ਬੱਡੇਸਰੋ ਨਜ਼ਦੀਕ ਇੱਕ ਹੋਰ ਮੌਤ
ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਬਣਿਆਂ ਖੂਨੀ ਰੋਡ ਜਿੱਥੇ ਪਿਛਲੇ ਤਿੰਨ ਦਿਨ ਦੌਰਾਨ ਲਗਾਤਰ ਤਿੰਨ ਸੜਕ ਹਾਦਸੇਆਂ ਦੇ ਵਿੱਚ ਤਿੰਨ ਦਰਦਨਾਕ ਮੌਤਾਂ ਹੋਈਆਂ। ਸੋਮਵਾਰ ਨੂੰ ਗੋਲ਼ੀਆਂ ਲਾਗੇ ਰਾਤ ਸਮੇਂ ਡਿਊਟੀ ਤੋਂ ਆ ਰਹੇ ਇਕ ਮਾਹਿਲਪੁਰ ਦੇ ਪਿੰਡ ਲੰਗੇਰੀ ਦੇ ਪੁਲਿਸ ਮੁਲਾਜਮ ਦੀ ਕਾਰ ਹਾਦਸੇ ਵਿੱਚ ਮੌਤ ਹੋਈ। ਉਸ ਤੋਂ ਬਾਅਦ ਕੇ ਐਫ਼ ਸੀ ਗੜ੍ਹਸ਼ੰਕਰ ਅੱਗੇ ਦੋ ਗੱਡੀਆਂ ਦੀ ਟੱਕਰ ਚ, ਮੰਡ (ਦਸ਼ੂਹਾ) ਪਿੰਡ ਦੇ ਵਿਆਕਤੀ ਦੀ ਮੌਤ ਅਤੇ ਬੀਤੀ ਰਾਤ ਪਿੰਡ ਬੜੇਸ਼ਰੋਂ ਲਾਗੇ ਪੁੱਲ ਉੱਪਰ ਟਰੱਕ ਅਤੇ 18 ਟਾਇਰੀ ਘੋੜੇ (ਟਰੱਕ) ਦੇ ਵਿਚਕਾਰ ਭਿਆਨਕ ਟੱਕਰ ਹੋਈ।
Publish Date: Thu, 21 May 2026 03:10 PM (IST)
Updated Date: Thu, 21 May 2026 03:12 PM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਬਣਿਆਂ ਖੂਨੀ ਰੋਡ ਜਿੱਥੇ ਪਿਛਲੇ ਤਿੰਨ ਦਿਨ ਦੌਰਾਨ ਲਗਾਤਰ ਤਿੰਨ ਸੜਕ ਹਾਦਸੇਆਂ ਦੇ ਵਿੱਚ ਤਿੰਨ ਦਰਦਨਾਕ ਮੌਤਾਂ ਹੋਈਆਂ। ਸੋਮਵਾਰ ਨੂੰ ਗੋਲ਼ੀਆਂ ਲਾਗੇ ਰਾਤ ਸਮੇਂ ਡਿਊਟੀ ਤੋਂ ਆ ਰਹੇ ਇਕ ਮਾਹਿਲਪੁਰ ਦੇ ਪਿੰਡ ਲੰਗੇਰੀ ਦੇ ਪੁਲਿਸ ਮੁਲਾਜਮ ਦੀ ਕਾਰ ਹਾਦਸੇ ਵਿੱਚ ਮੌਤ ਹੋਈ। ਉਸ ਤੋਂ ਬਾਅਦ ਕੇ ਐਫ਼ ਸੀ ਗੜ੍ਹਸ਼ੰਕਰ ਅੱਗੇ ਦੋ ਗੱਡੀਆਂ ਦੀ ਟੱਕਰ ਚ, ਮੰਡ (ਦਸ਼ੂਹਾ) ਪਿੰਡ ਦੇ ਵਿਆਕਤੀ ਦੀ ਮੌਤ ਅਤੇ ਬੀਤੀ ਰਾਤ ਪਿੰਡ ਬੜੇਸ਼ਰੋਂ ਲਾਗੇ ਪੁੱਲ ਉੱਪਰ ਟਰੱਕ ਅਤੇ 18 ਟਾਇਰੀ ਘੋੜੇ (ਟਰੱਕ) ਦੇ ਵਿਚਕਾਰ ਭਿਆਨਕ ਟੱਕਰ ਹੋਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਚਾਲਕ ਦੀਆਂ ਲੱਤਾਂ ਅਤੇ ਬਾਹਾਂ ਸ਼ਰੀਰ ਤੋਂ ਅਲੱਗ ਹੋਣ ਕਾਰਨ ਮੌਕੇ ਤੇ ਮੌਤ ਹੋ ਗਈ। ਮਿੱਤ੍ਰਕ ਦੀ ਪਛਾਣ ਜੀਵਨ ਕੁਮਾਰ (ਉਮਰ 37 ਸਾਲ) ਪੁੱਤਰ ਨਰੇਸ਼ ਕੁਮਾਰ ਵਾਸੀ ਸੈਲਾ ਖੁਰਦ ਵਜੋਂ ਹੋਈ। ਮਿੱਤ੍ਰਕ ਜੀਵਨ ਕੁਮਾਰ ਆਪਣੇ ਟਰੱਕ ਨੰਬਰ ਪੀ ਬੀ 07 ਏ ਐਫ਼ 2605 ਤੇ ਸੈਲਾ ਖੁਰਦ ਪੇਪਰ ਮਿੱਲ ਤੋਂ ਪੇਪਰ ਲੋਡ ਕਰਕੇ ਜਾ ਰਿਹਾ ਸੀ ਜਦੋਂ ਬਡੇਸਰੋਂ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਵੱਡੇ ਟਰਾਲੇ ਨੰਬਰ ਪੀ ਬੀ 02 ਈ ਐਫ਼ 9400 ਨਾਲ ਜਬਰਦਸਤ ਟੱਕਰ ਹੋ ਗਈ।
ਦੂਸਰਾ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪਿਛਲੇ ਤਿੰਨ ਦਿਨਾਂ ਤੋਂ ਲਗਾਤਰ ਹੋ ਰਹੇ ਐਕਸੀਡੈਂਟਾਂ ਵਿੱਚ ਤਿੰਨੋ ਮੌਤਾਂ ਬਹੁਤ ਹੀ ਦਰਦਨਾਕ ਹੋਈਆਂ ਹਨ। ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਵੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਆਂਦਾ ਗਿਆ ਅਤੇ ਅਗਲੇਰੀ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ।