ਅੱਜ ਤੋਂ ਸ਼ੁਰੂ ਹੋਵੇਗੀ 11 ਲੱਖ ਮੀਟ੍ਰਿਕ ਟਨ ਕੂੜੇ ਦੀ ਢੁਆਈ
ਅੱਜ ਤੋਂ ਹੋਵੇਗੀ 11 ਲੱਖ ਮੀਟ੍ਰਿਕ ਟਨ ਕੂੜੇ ਦੀ ਢੁਆਈ ਦਾ ਕੰਮ
Publish Date: Sun, 26 Apr 2026 08:55 PM (IST)
Updated Date: Sun, 26 Apr 2026 08:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਨਗਰ ਨਿਗਮ ਯੂਨੀਅਨ ਵੱਲੋਂ ਬੀਤੇ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤਕ ਕੀਤੀ ਗਈ 3 ਦਿਨਾਂ ਹੜਤਾਲ ਖੁੱਲ੍ਹਣ ਤੋਂ ਬਾਅਦ ਡੰਪਾਂ ’ਤੇ ਇਕੱਠੇ ਹੋਏ ਸਾਢੇ 11 ਲੱਖ ਮੀਟ੍ਰਿਕ ਟਨ ਤੋਂ ਵੱਧ ਕੂੜੇ ਦੀ ਢੁਆਈ ਸੋਮਵਾਰ ਤੋਂ ਸ਼ੁਰੂ ਹੋਵੇਗੀ। ਸ਼ੁੱਕਰਵਾਰ ਨੂੰ ਜਦੋਂ ਯੂਨੀਅਨ ਦੇ ਆਗੂ ਬੰਟੂ ਸਭਰਵਾਲ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕਰਨ ਤੋਂ ਬਾਅਦ ਸੋਮਵਾਰ ਤੋਂ ਕੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਸੀ। ਕਿਉਂਕਿ ਸ਼ਨਿਚਰਵਾਰ ਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਕੂੜੇ ਦੀ ਢੁਆਈ ਨਹੀਂ ਹੋਣੀ ਸੀ, ਜਿਸ ਕਾਰਨ ਹੁਣ ਕੂੜੇ ਦੀ ਢੁਆਈ ਸੋ਼ਮਵਾਰ ਤੋਂ ਸ਼ੁਰੂ ਹੋਵੇਗੀ। ਨਗਰ ਨਿਗਮ ਦੀ ਹੈਲਥ ਬ੍ਰਾਂਚ ਅਨੁਸਾਰ ਰੋਜ਼ਾਨਾ ਸ਼ਹਿਰ ਦੇ ਵੱਡੇ 9 ਡੰਪਾਂ ਤੋਂ ਸਾਢੇ 5 ਲੱਖ ਮੀਟ੍ਰਿਕ ਟਨ ਕੂੜੇ ਦੀ ਢੁਆਈ ਹੁੰਦੀ ਹੈ ਅਤੇ ਹੁਣ 5 ਦਿਨਾਂ ਦਾ ਕੂੜਾ ਇਕੱਠਾ ਹੋਣ ਕਾਰਨ ਕੂੜਾ ਲਗਪਗ ਸਾਢੇ 17 ਲੱਖ ਟਨ ਇਕੱਠਾ ਹੋ ਸਕਦਾ ਹੈ। ਨਿਗਮ ਯੂਨੀਅਨ ਦੀ ਹੜਤਾਲ ਕਾਰਨ ਜਿਹੜਾ ਕੂੜਾ 9 ਵੱਡੇ ਡੰਪਾਂ ’ਤੇ ਇਕੱਠਾ ਹੋਇਆ ਹੈ, ਉਸ ਦੀ ਢੁਆਈ ਨੂੰ ਲਗਪਗ 4 ਦਿਨ ਤੋਂ ਵੱਧ ਸਮਾਂ ਲੱਗ ਸਕਦਾ ਹੈ। ਜਦੋਂਕਿ ਪਿੱਛੋਂ ਫਿਰ ਰੋਜ਼ਾਨਾ ਸਾਢੇ 5 ਲੱਖ ਮੀਟ੍ਰਿਕ ਟਨ ਕੂੜਾ ਬਰਾਬਰ ਆਏਗਾ। ਇਸ ਤਰ੍ਹਾਂ ਕੂੜੇ ਦੀ ਢੁਆਈ ਨਾਰਮਲ ਹੋਣ ’ਚ ਇੱਕ ਹਫਤੇ ਤੋਂ ਵੱਧ ਸਮਾਂ ਲੱਗੇਗਾ।