ਮੁਕਾਬਲੇ ’ਚ ਜ਼ਖ਼ਮੀ ਹੋਇਆ ਗੈਂਗਸਟਰ ਘੋੜੀ ਵੀ ਗ੍ਰਿਫ਼ਤਾਰ
ਜਾਸ, ਜਲੰਧਰ : ਆਦਮਪੁਰ
Publish Date: Mon, 06 Oct 2025 09:41 PM (IST)
Updated Date: Mon, 06 Oct 2025 09:43 PM (IST)
ਜਾਸ, ਜਲੰਧਰ : ਆਦਮਪੁਰ ’ਚ ਹੋਏ ਪੁਲਿਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਗੈਂਗਸਟਰ ਮਨਜੀਤ ਸਿੰਘ ਘੋੜੀ ਦੀ ਹਾਲਤ ’ਚ ਸੁਧਾਰ ਹੋਣ ਤੋਂ ਬਾਅਦ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮਨਜੀਤ ਸਿੰਘ ਉਰਫ਼ ਘੋੜੀ ਤੇ ਗਗਨ ਕੁਮਾਰ ਉਰਫ਼ ਗੱਗੀ ਇਕ ਅੰਤਰਰਾਜੀ ਗੈਂਗ ਨਾਲ ਜੁੜੇ ਹੋਏ ਹਨ, ਜੋ ਵਿਦੇਸ਼ ਤੋਂ ਚਲਾਈ ਜਾ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਪੰਜਾਬ ’ਚ ਵੱਖ-ਵੱਖ ਥਾਈਂ ਭੇਸ ਬਦਲ ਕੇ ਲੁਕੇ ਹੋਏ ਸਨ। ਇਹ ਗੈਂਗ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰਦੀ ਸੀ ਤੇ ਪੂਰੇ ਪੰਜਾਬ ’ਚ ਇਸ ਦੇ ਮੈਂਬਰ ਸਰਗਰਮ ਹਨ। ਇਹ ਰੰਗਦਾਰੀ ਲਈ ਲੋਕਾਂ ਨੂੰ ਧਮਕਾਉਂਦੇ ਸਨ। ਹੁਣ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਿਹੜੇ-ਕਿਹੜੇ ਇਲਾਕਿਆਂ ’ਚ ਵਾਰਦਾਤਾਂ ਕੀਤੀਆਂ ਤੇ ਰੰਗਦਾਰੀ ਜ਼ਰੀਏ ਕਿੰਨੀ ਰਕਮ ਵਸੂਲੀ ਹੈ। ਦੂਜੇ ਪਾਸੇ, ਗੱਗੀ ਨੂੰ ਪੁਲਿਸ ਨੇ ਚਾਰ ਦਿਨਾਂ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਗੈਂਗ ਦੇ ਬਾਕੀ ਮੈਂਬਰਾਂ ਤੇ ਵਿਦੇਸ਼ ’ਚ ਬੈਠੇ ਸਰਗਨਿਆਂ ਤੱਕ ਪਹੁੰਚ ਬਣਾਈ ਜਾ ਸਕੇ।