ਕੇਐੱਮਵੀ ’ਚ ਮੁਫਤ ਸਮਰ ਕਲਾਸਾਂ ਸ਼ੁਰੂ
ਕੇਐੱਮਵੀ ਵਿਖੇ ਮੁਫਤ ਸਮਰ ਕਲਾਸਾਂ ਦਾ ਅਰੰਭ, ਸਕੂਲ ਤੋਂ ਬਾਹਰ ਦੀਆਂ ਲੜਕੀਆਂ ਵੀ ਲੈ ਸਕਦੀਆਂ ਨੇ ਲਾਭ
Publish Date: Wed, 20 May 2026 06:25 PM (IST)
Updated Date: Wed, 20 May 2026 06:28 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਂ ਵਿਦਿਆਲਾ ਵੱਲੋਂ ਵਿਦਿਆਰਥੀਆਂ ਨੂੰ ਵਧੇਰੇ ਸਿਰਜਣਾਤਮਕ ਬਣਾਉਣ ਅਤੇ ਉਨ੍ਹਾਂ ਦੇ ਮਨੋਰੰਜਨ ਤੇ ਗਿਆਨ ਵਿੱਚ ਵਾਧਾ ਕਰਨ ਲਈ ਮੁਫ਼ਤ ਸਮਰ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਡਾਇਰੈਕਟਰ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਇਹ ਕਲਾਸਾਂ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਵਧੀਆ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਗਿਆਨ ਦੇ ਘੇਰੇ ਨੂੰ ਵਿਸ਼ਾਲ ਕਰਨ ਦੇ ਮਕਸਦ ਨਾਲ ਸਕੂਲ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਬਾਹਰ ਦੀਆਂ ਵਿਦਿਆਰਥਣਾਂ ਵੀ ਕਿਹਾ ਲੈਣ ਸਕਦੀਆਂ ਹਨ। ਉਨ੍ਹਾਂ ਦੱਸਿਆ ਵਿਦਿਆਲਾ ਦੇ ਵੱਖ-ਵੱਖ ਵਿਭਾਗਾਂ ਅੰਗਰੇਜ਼ੀ, ਫਾਈਨ ਆਰਟਸ, ਡਾਂਸ, ਜਰਨਲਿਜ਼ਮ, ਕੰਪਿਊਟਰ ਸਾਇੰਸ, ਸੰਗੀਤ, ਕਾਸਮੈਟੋਲੋਜੀ,ਫੈਸ਼ਨ ਡਿਜ਼ਾਈਨਿੰਗ, ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅਧੀਨ ਐਨੀਮੇਸ਼ਨ ਅਤੇ ਹਾਸਪਿਟੈਲਿਟੀ ਵਿਭਾਗਾਂ ਰਾਹੀਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਕਲਾਸਾਂ ਵੱਖ-ਵੱਖ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ।