ਪ੍ਰਕਾਸ਼ ਉਤਸਵ ਸਬੰਧੀ ਲਾਇਆ ਮੁਫ਼ਤ ਆਯੁਵੈਦਿਕ ਕੈਂਪ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਪਿੰਡ ਦੂਹੜੇ ਵਿਖੇ ਮੁਫ਼ਤ ਆਯੁਵੈਦਿਕ ਕੈਂਪ ਲਗਾਇਆ
Publish Date: Wed, 05 Nov 2025 10:11 PM (IST)
Updated Date: Wed, 05 Nov 2025 10:13 PM (IST)

ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ਾਦੀ ਲਾਲ ਐਂਡ ਸੰਨਜ਼ ਤੇ ਐੱਨਆਰਆਈ ਵੀਰਾਂ ਪਿੰਡ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੂਹੜੇ ਵਿਖੇ ਮੁਫ਼ਤ ਆਯੁਵੈਦਿਕ ਕੈਂਪ ਲਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਜਲੰਧਰ ਕੈਂਟ ਆਪ, ਓਲੰਪੀਅਨ ਅਰਜਨ ਐਵਾਰਡੀ ਤੇ ਸੇਵਾ ਮੁਕਤ ਆਈਜੀ ਸੁਰਿੰਦਰ ਸਿੰਘ ਸੋਢੀ ਤੇ ਵਿਸੇਸ਼ ਮਹਿਮਾਨ ਵਜੋਂ ਕਰਨੈਲ ਸਿੰਘ ਰਾਣਾ ਕੋਆਡੀਨੇਟਰ ਟਰਾਂਸਪੋਰਟ ਵਿੰਗ ਹਲਕਾ ਆਦਮਪੁਰ ਨੇ ਸ਼ਿਰਕਤ ਕੀਤੀ। ਕੈਂਪ ਦਾ ਰਸ਼ਮੀ ਉਦਘਾਟਨ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਨੇ ਰੀਬਨ ਕੱਟ ਕੀਤਾ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਰਾਣਾ ਨੇ ਦੱਸਿਆ ਕਿ ਸਰਕਾਰੀ ਆਯੁਵੈਦਿਕ ਡਿਸਪੈਂਸਰੀ ਦੇ ਡਾ. ਮਨੋਜ ਕੁਮਾਰ ਤੇ ਉਨ੍ਹਾਂ ਦੀ ਟੀਮ ਵੱਲੋਂ ਕੈਂਪ ਆਏ ਮਰੀਜ਼ਾਂ ਦੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆ ਦਿੱਤੀਆਂ ਗਈ ਤੇ ਮਰੀਜ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਰਾਕੇਸ਼ ਕੁਮਾਰ ਏਕਮ ਲੈਬੋਰੇਟਰੀ ਆਦਮਪੁਰ ਮੁਫ਼ਤ ਕੀਤੇ ਗਏ। ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਨੂੰ ਕੈਂਪ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੂਹੜੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ, ਸਰਪੰਚ ਰਾਜਪ੍ਰੀਤ ਕੌਰ, ਮਨਦੀਪ ਸਿੰਘ ਮਿੰਟੂ, ਸੁੱਚਾ ਰਾਮ, ਦਲਵੀਰ ਕੌਰ, ਪ੍ਰਭਜੋਤ ਕੌਰ, ਸੁਖਵਿੰਦਰ ਕੌਰ, ਹਰਜਿੰਦਰ ਸਿੰਘ ਰਾਜੂ, ਅਮ੍ਰਿਤਪਾਲ ਸਿੰਘ ਪ੍ਰਧਾਨ ਨਸ਼ਾ ਮੁਕਤੀ ਮੋਰਚਾ, ਮਨਜੋਤ ਸਿੰਘ ਮਨੀਲਾ, ਸਤਵਿੰਦਰ ਸਿੰਘ ਮਨੀਲਾ, ਗੁਣਵੰਤ ਸਿੰਘ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।