- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸ਼ਰਾਬ

ਜਾਸ, ਜਲੰਧਰ : ਸ਼ਰਾਬ ਦੀਆਂ ਪੇਟੀਆਂ ਵੇਚਣ ਵਾਲੇ ਚਾਰ ਸਰਕਲ ਦੇ ਚਾਰ ਠੇਕਿਆਂ ਨੂੰ ਜੁਰਮਾਨਾ ਲਾਉਂਦੇ ਹੋਏ ਆਬਕਾਰੀ ਵਿਭਾਗ ਨੇ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਰਾਮਾ ਮੰਡੀ, ਅਵਤਾਰ ਨਗਰ, ਦਸੂਹਾ ਤੇ ਹੁਸ਼ਿਆਰਪੁਰ ਸਰਕਲ ਦੇ ਚਾਰ ਠੇਕਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ। ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਕੁਮਾਰ ਗਰਗ ਨੇ ਕਿਹਾ ਕਿ ਆਬਕਾਰੀ ਨਿਯਮਾਂ ਮੁਤਾਬਕ ਠੇਕਦਾਰ ਪੇਟੀਆਂ ਸਿੱਧੀਆਂ ਨਹੀਂ ਵੇਚ ਸਕਦੇ। ਪਿਛਲੀ ਰਾਤ ਵੀ ਰਾਮਾ ਮੰਡੀ ਇਲਾਕੇ ’ਚ ਗ਼ੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚਣ ਵਾਲਿਆਂ 'ਤੇ ਕਾਰਵਾਈ ਕੀਤੀ ਗਈ ਹੈ।
ਠੇਕਦਾਰਾਂ ਵੱਲੋਂ ਸ਼ਰਾਬ ਦੀਆਂ ਪੇਟੀਆਂ ਸਸਤੇ ਕੀਮਤਾਂ 'ਤੇ ਵੇਚਣ ਨਾਲ ਗ਼ੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਨੂੰ ਹੁਲਾਰਾ ਮਿਲਦਾ ਹੈ। ਪਿਛਲੇ ਇਕ ਮਹੀਨੇ ’ਚ ਆਬਕਾਰੀ ਵਿਭਾਗ ਨੇ ਗ਼ੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਦੇ ਛੇ ਤੋਂ ਵੱਧ ਮਾਮਲੇ ਫੜੇ ਹਨ, ਜਿਨ੍ਹਾਂ ਠੇਕਿਆਂ 'ਤੇ ਵਿਭਾਗ ਨੇ ਕਾਰਵਾਈ ਕੀਤੀ ਹੈ, ਉਹ ਵੱਡੇ ਸਰਕਲ ’ਚ ਸ਼ਾਮਲ ਹਨ। ਰਾਮਾ ਮੰਡੀ ਗਰੁੱਪ ’ਚ 23 ਸ਼ਰਾਬ ਦੇ ਠੇਕੇ ਹਨ। ਅਵਤਾਰ ਨਗਰ ’ਚ 28, ਹੁਸ਼ਿਆਰਪੁਰ ਸਿਟੀ ਇਕ ’ਚ 14 ਤੇ ਦਸੂਹਾ ’ਚ 41 ਸ਼ਰਾਬ ਦੇ ਠੇਕੇ ਹਨ। ਰਾਮਾ ਮੰਡੀ ਤੋਂ ਸਾਲਾਨਾ ਫੀਸ 46.56 ਕਰੋੜ, ਅਵਤਾਰ ਨਗਰ ਤੋਂ 42.60 ਕਰੋੜ, ਹੁਸ਼ਿਆਰਪੁਰ ਸਿਟੀ-1 ਤੋਂ 43.72 ਕਰੋੜ ਤੇ ਦਸੂਹਾ ਤੋਂ ਸਭ ਤੋਂ ਵੱਧ 75.33 ਕਰੋੜ ਵਸੂਲੀ ਜਾਣੀ ਹੈ। ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਕੁਮਾਰ ਗਰਗ ਨੇ ਕਿਹਾ ਕਿ ਠੇਕੇ ਅਲਾਟ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਲਾਇਸੈਂਸ ਤੇ ਹੋਰ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਜੇ ਕੋਈ ਨਿਯਮ ਤੋੜਦਾ ਹੈ ਤਾਂ ਵਿਭਾਗ ਉਨ੍ਹਾਂ 'ਤੇ ਸਖਤ ਕਾਰਵਾਈ ਕਰੇਗਾ।