ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਚਾਰ ਬਰੀ
ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਚਾਰ ਬਰੀ
Publish Date: Fri, 08 May 2026 06:50 PM (IST)
Updated Date: Fri, 08 May 2026 06:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਪਿ੍ਰੰਸ ਉਰਫ਼ ਬਿੱਲਾ ਵਾਸੀ ਤਿਲਕ ਨਗਰ, ਜਲੰਧਰ, ਸਾਗਰ ਵਾਸੀ ਕੋਟ ਮੁਹੱਲਾ, ਬਸਤੀ ਸ਼ੇਖ਼, ਜਲੰਧਰ, ਗੁਰਪ੍ਰੀਤ ਸਿੰਘ ਵਾਸੀ ਨਿਊ ਦਿਓਲ ਨਗਰ, ਜਲੰਧਰ ਤੇ ਸੂਰਜ ਕੁਮਾਰ ਵਾਸੀ ਨਿਊ ਦਸਮੇਸ਼ ਨਗਰ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਬਿੱਲਾ ਦੇ ਵਕੀਲ ਵਿਨੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲ ਖ਼ਿਲਾਫ਼ 14 ਨਵੰਬਰ 2020 ਨੂੰ ਥਾਣਾ 2 ਵਿਖੇ ਰਾਣੀ ਪਤਨੀ ਸੈਮੂਅਲ ਮਸੀਹ ਵਾਸੀ ਸੰਗਤ ਸਿੰਘ ਨਗਰ, ਜਲੰਧਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ’ਚ ਕਿਹਾ ਸੀ ਕਿ ਘਟਨਾ ਵਾਲੀ ਰਾਤ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਦਰਵਾਜ਼ੇ ਦੀ ਆਵਾਜ਼ ਆਈ ਤੇ ਪ੍ਰਿੰਸ ਨੇ ਕਿਹਾ ਕਿ ਮੈਂ ਰਿੰਕੂ ਦਾ ਦੋਸਤ ਹਾਂ ਫਿਰ ਕਹਿਣ ਲੱਗਾ ਕਿ ਮੈਂ ਅਜੇ ਦਾ ਦੋਸਤ ਹਾਂ ਇਸ ਗੱਲ ’ਤੇ ਸ਼ੱਕ ਹੋਣ ’ਤੇ ਮੈਂ ਆਪਣੇ ਪਤੀ ਨਾਲ ਛੱਤ ’ਤੇ ਜਾ ਕੇ ਵੇਖਿਆ ਤਾਂ ਇਹ ਚਾਰੇ ਖੜ੍ਹੇ ਸਨ ਤੇ ਇੰਨੇ ਨੂੰ ਪਿ੍ਰੰਸ ਉਰਫ਼ ਬਿੱਲੇ ਨੇ ਗੋਲੀ ਚਲਾ ਦਿੱਤੀ ਤੇ ਅਸੀ ਬੜੀ ਮੁਸ਼ਕਲ ਨਾਲ ਜਾਨ ਬਚਾਈ, ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਰਾਣੀ ਨੇ ਪੁਲਿਸ ਨੂੰ ਫ਼ੋਨ ਕੀਤਾ ਤੇ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਇਹ ਮਾਮਲਾ ਦਰਜ ਕਰ ਲਿਆ ਪਰ ਵਕੀਲ ਵਿਨੇ ਸ਼ਰਮਾ ਨੇ ਅਦਾਲਤ ’ਚ ਇਹ ਸਾਬਤ ਕਰ ਦਿੱਤਾ ਕਿ ਪ੍ਰਿੰਸ ਨੇ ਗੋਲੀ ਨਹੀਂ ਚਲਾਈ ਤੇ ਪੁਲਿਸ ਨੇ ਅਸਲਾ ਵੀ ਕਾਫੀ ਦਿਨਾਂ ਬਾਅਦ ਪੇਸ਼ ਕੀਤਾ। ਅੱਜ ਅਦਾਲਤ ਨੇ ਵਕੀਲ ਵਿਨੇ ਸ਼ਰਮਾ ਅਤੇ ਦੂਜੀ ਧਿਰ ਦੇ ਵਕੀਲ ਵੱਲੋਂ ਕੀਤੀ ਗਈ ਬਹਿਸ ਸੁਣੇ ਜਾਣ ਤੋਂ ਬਾਅਦ ਇਨ੍ਹਾਂ ਚਾਰਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।