ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੀ ਸ਼ੈੱਡ ਦਾ ਰੱਖਿਆ ਨੀਂਹ ਪੱਥਰ
ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੀ ਸ਼ੈੱਡ ਦਾ ਰੱਖਿਆ ਨੀਂਹ ਪੱਥਰ
Publish Date: Mon, 18 May 2026 09:53 PM (IST)
Updated Date: Mon, 18 May 2026 09:54 PM (IST)

-ਗਊਸ਼ਾਲਾ ਨੂੰ ਹਰ ਤਰ੍ਹਾਂ ਦੀ ਸਭਵ ਮਦਦ ਦਿੱਤੀ ਜਾਵੇਗੀ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ : ਸਵਾਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ ਚੂਹੜ ਵੱਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਪਿੰਡ ਤਲਵੰਡੀ ਸਲੇਮ ਕੋਟਲਾ ਵਿਖੇ ਪ੍ਰਧਾਨ ਜੁਗਲ ਕਿਸ਼ੋਰ ਦੀ ਰਹਿਨੁਮਾਈ ਹੇਠ ਗਊਸ਼ਾਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਗਊਸ਼ਾਲਾ ’ਚ ਗਊ ਮਾਤਾ ਦੀ ਸੁਰੱਖਿਆ ਤੇ ਵਿਸ਼ੇਸ਼ ਪ੍ਰਬੰਧਾਂ ਲਈ ਸ਼ੈਡ ਦਾ ਨੀਹ ਪੱਥਰ ਅੱਜ ਪੂਜਾ ਅਰਾਧਨਾ ਨਾਲ ਇਲਾਕੇ ਦੇ ਉੱਗੇ ਕਾਰੋਬਾਰੀਆਂ ਅਤੇ ਸਮਾਜ ਸੇਵਕਾਂ ਵੱਲੋਂ ਕੀਤਾ ਗਿਆ। ਇਸ ਉਪਰੰਤ ਗਊਸ਼ਾਲਾ ਦੀ ਸ਼ੈੱਡ ਦਾ ਨੀਹ ਪੱਥਰ ਰੱਖ ਕੇ ਉਸ ਦਾ ਸ਼ੁਭ ਆਰੰਭ ਕੀਤਾ ਗਿਆ। ਇਲਾਕੇ ਦੇ ਕਾਰੋਬਾਰੀਆਂ ਅਤੇ ਉੱਘੇ ਸਮਾਜ ਸੇਵਕਾਂ ਵੱਲੋਂ ਇਸ ਗਊਸ਼ਾਲਾ ਦੀ ਸ਼ੈਡ ਲਈ ਆਪਣੀ ਨੇਕ ਕਮਾਈ ਵਿੱਚੋਂ ਦਾਨ ਕਰਦਿਆਂ ਗਊਸ਼ਾਲਾ ਨੂੰ ਨਕਦੀ ਦੇ ਰੂਪ ਵਿੱਚ ਯੋਗਦਾਨ ਦਿੱਤਾ ਗਿਆ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਜੁਗਲ ਕਿਸ਼ੋਰ ਨੇ ਆਖਿਆ ਕਿ ਇਹ ਸਭ ਇਲਾਕੇ ਦੇ ਉੱਗੇ ਕਾਰੋਬਾਰੀਆਂ ਤੇ ਸਮਾਜ ਸੇਵਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਸਮੂਹ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਗਊਸ਼ਾਲਾ ਨੂੰ ਸਹਿਯੋਗ ਦਿੰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੀ ਸ਼ੈਡ ’ਤੇ ਲੱਖਾਂ ਦਾ ਖਰਚਾ ਆਵੇਗਾ। ਉੱਘੇ ਕਾਰੋਬਾਰੀਆਂ ਤੇ ਸੱਤਿਅਮ ਇੰਸਟੀਚਿਊਟ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਆਖਿਆ ਕਿ ਅਸੀਂ ਤਾਂ ਤੁਛ ਜਿਹੀ ਸੇਵਾ ਕਰ ਰਹੇ ਹਾਂ ਪਰ ਅਸਲੀ ਸੇਵਾ ਜੁਗਲ ਕਿਸ਼ੋਰ ਤੇ ਰਾਮ ਮੂਰਤੀ ਹੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ਉਪਰੰਤ ਸਹਿਯੋਗ ਜਾਰੀ ਰਹੇਗਾ। ਇਸ ਗਊਸ਼ਾਲਾ ਦਾ ਨੀਹ ਪੱਥਰ ਕਾਰੋਬਾਰੀਆਂ ਤੇ ਸਮਾਜ ਸੇਵਕਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਮੌਕੇ ’ਤੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਸੁਖਦੇਵ ਸ਼ਰਮਾ ਤੇ ਕੁਲਦੀਪ ਸ਼ਰਮਾ ਚੇਅਰਮੈਨ ਭਾਰਤੀਆ ਨਰਸਿੰਗ ਕਾਲਜ ਮੁੱਧਾ, ਸਤਿਅਮ ਇਸਟੀਚਿਊਟ ਨਕੋਦਰ ਦੇ ਚੇਅਰਮੈਨ ਵਿਪਨ ਸ਼ਰਮਾ, ਸਾਬਕਾ ਸਰਪੰਚ ਜਵਾਹਰ ਲਾਲ ਖੁੰਗਰ ਉੱਗੀ, ਕੌਸ਼ਲ ਹਸਪਤਾਲ ਕਪੂਰਥਲਾ ਤੋਂ ਡਾਕਟਰ ਰਣਦੀਪ ਸਿੰਘ ਕੌਸ਼ਲ, ਸਮਾਜ ਸੇਵਕ ਰਕੇਸ਼ ਗੁਪਤਾ ਨਕੋਦਰ, ਸਮਾਜ ਸੇਵਕ ਜਤਿੰਦਰ ਜੈਨ, ਸਮਾਜ ਸੇਵਕ ਕੇਸ਼ਵ ਵਰਮਾ, ਸਮਾਜ ਸੇਵਕ ਹਰੀਸ਼ ਸ਼ਰਮਾ ਐੱਮਸੀ ਨਕੋਦਰ, ਹਿੰਮਤ ਪਰਾਸ਼ਰ ਟੈਗੋਰ ਮਾਡਲ ਸਕੂਲ ਨਕੋਦਰ, ਰਜਿੰਦਰ ਸਿੰਘ ਲਾਟੀਆ, ਸੁਖਦੇਵ ਸ਼ਰਮਾ ਖਾਨਪੁਰ ਢੱਡਾ, ਡਾ. ਜਗਤਾਰ ਜੱਗਾ, ਜਸਪਾਲ ਸਿੰਘ ਪਾਲੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।