ਫੋਰਟਿਸ ਹਸਪਤਾਲ ਨੇ ਕ੍ਰਿਟੀਕਲ ਕੇਅਰ ਇੰਫਰਾਸਟ੍ਰਕਚਰ ਕੀਤਾ ਮਜ਼ਬੂਤ
ਫੋਰਟਿਸ ਹਸਪਤਾਲ ਨੇ 19 ਆਈਸੀਯੂ ਬੇਡਾਂ ਦੇ ਵਾਧੇ ਨਾਲ ਕ੍ਰਿਟੀਕਲ ਕੇਅਰ ਇੰਫਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ
Publish Date: Thu, 30 Apr 2026 06:57 PM (IST)
Updated Date: Thu, 30 Apr 2026 07:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਡਵਾਂਸਡ ਕ੍ਰਿਟੀਕਲ ਕੇਅਰ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ ਫੋਰਟਿਸ ਹਸਪਤਾਲ ਨੇ 19 ਨਵੇਂ ਆਈਸੀਯੂ ਬਿਸਤਰਿਆਂ ਦੇ ਵਾਧੇ ਨਾਲ ਆਪਣੀ ਕ੍ਰਿਟੀਕਲ ਕੇਅਰ ਯੂਨਿਟ ਦਾ ਵਿਸਥਾਰ ਕੀਤਾ ਹੈ। ਇਸ ਨਾਲ ਇਸਦੀ ਕੁੱਲ ਇੰਟੈਂਸਿਵ ਕੇਅਰ ਸਮਰੱਥਾ 84 ਤੋਂ 103 ਬਿਸਤਰਿਆਂ ਤੱਕ ਵਧ ਗਈ ਹੈ, ਜਿਸ ਨਾਲ ਇਹ ਖੇਤਰ ਦੀਆਂ ਸਭ ਤੋਂ ਵੱਡੀਆਂ ਕ੍ਰਿਟੀਕਲ ਕੇਅਰ ਸਹੂਲਤਾਂ ’ਚੋਂ ਇਕ ਬਣ ਗਈ ਹੈ। ਫੋਰਟਿਸ ਜਲੰਧਰ ਦੇ ਕ੍ਰਿਟੀਕਲ ਕੇਅਰ ਵਿਭਾਗ ਨੂੰ 12 ਤੋਂ ਵੱਧ ਤਜਰਬੇਕਾਰ ਕ੍ਰਿਟੀਕਲ ਕੇਅਰ ਮਾਹਿਰਾਂ ਤੇ ਅਨਸਥੀਸੀਆ ਮਾਹਿਰਾਂ ਦੀ ਇਕ ਟੀਮ ਦੁਆਰਾ ਸਮਰਥਨ ਪ੍ਰਾਪਤ ਹੈ। ਇਸ ਵਿਸਥਾਰ 'ਤੇ ਬੋਲਦੇ ਹੋਏ, ਡਾ. ਸ਼ੁਭਾ ਸ਼ਰਮਾ, ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ ਅਨਸਥੀਸੀਆ ਅਤੇ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਜਲੰਧਰ ਨੇ ਕਿਹਾ ਕਿ "ਕ੍ਰਿਟੀਕਲ ਕੇਅਰ ਆਧੁਨਿਕ ਸਿਹਤ ਸੰਭਾਲ ਦੀ ਰੀੜ੍ਹ ਦੀ ਹੱਡੀ ਹੈ, ਖਾਸ ਕਰਕੇ ਜਾਨਲੇਵਾ ਐਮਰਜੈਂਸੀ ਅਤੇ ਗੁੰਝਲਦਾਰ ਬਿਮਾਰੀਆਂ ਦੇ ਪ੍ਰਬੰਧਨ ਵਿੱਚ। ਇਸ ਵਿਸਥਾਰ ਦੇ ਨਾਲ ਅਸੀਂ ਮਰੀਜ਼ਾਂ ਨੂੰ ਸਮੇਂ ਸਿਰ, ਵਿਸ਼ੇਸ਼ ਅਤੇ ਵਿਆਪਕ ਕ੍ਰਿਟੀਕਲ ਕੇਅਰ ਪ੍ਰਦਾਨ ਕਰਨ ਦੀ ਯੋਗਤਾ ਨੂੰ ਮਹੱਤਵਪੂਰਨ ਤੌਰ 'ਤੇ ਵਧਾ ਰਹੇ ਹਾਂ। ਡਾ. ਅੰਕੁਸ਼ ਮਹਿਤਾ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਜਲੰਧਰ ਨੇ ਕਿਹਾ ਕਿ ‘ਫੋਰਟਿਸ ਹਸਪਤਾਲ ਜਲੰਧਰ ਐਡਵਾਂਸਡ ਜੀਵਨ-ਸਹਾਇਤਾ ਇੰਫਰਾਸਟ੍ਰਕਚਰ ਨਾਲ ਲੈਸ ਹੈ, ਜਿਸ ਵਿੱਚ ਯੂਨੀਵਰਸਲ ਵੈਂਟੀਲੇਟਰ, ਐਡਵਾਂਸਡ ਨਿਗਰਾਨੀ ਪ੍ਰਣਾਲੀਆਂ, ਈਸੀਐਮਓ (ਐਕਸਟਰਾਕਾਰਪੋਰੀਅਲ ਮੇਮਬ੍ਰੇਨ ਆਕਸੀਜਨੇਸ਼ਨ), ਤੇ ਸੀਆਰਆਰਟੀ (ਕੰਟੀਨਿਊਅਸ ਰੇਨਲ ਰਿਪਲੇਸਮੈਂਟ ਥੈਰੇਪੀ) ਸ਼ਾਮਲ ਹਨ। ਹਸਪਤਾਲ ਸੀਏਯੂਟੀਆਈ, ਸੀਐੱਲਏਬੀਐੱਸਆਈ ਅਤੇ ਵੀਏਪੀ ਵਰਗੇ ਮੁੱਖ ਕਲੀਨਿਕਲ ਸੂਚਕਾਂ ਵਿੱਚ ਲਗਾਤਾਰ ਘੱਟ ਲਾਗ ਦਰਾਂ ਨੂੰ ਵੀ ਬਣਾਈ ਰੱਖਦਾ ਹੈ।’