ਸੁਸ਼ੀਲ ਰਿੰਕੂ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਲਾਏ ਬੂਟੇ
ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇ ਤੇ ਯਾਤਰੀ ਸੇਵਾ ਦਿਵਸ 'ਤੇ ਯਾਤਰੀਆਂ ਦਾ ਸਵਾਗਤ ਕੀਤਾ
Publish Date: Wed, 17 Sep 2025 07:43 PM (IST)
Updated Date: Thu, 18 Sep 2025 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਯਾਤਰੀ ਸੇਵਾ ਦਿਵਸ ਮੌਕੇ ਆਦਮਪੁਰ ਹਵਾਈ ਅੱਡੇ ਤੇ ਪੁੱਜੇ, ਜਿੱਥੇ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਤੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ। ਇਹ ਮੌਕਾ ਯਾਤਰੀ ਸੇਵਾ ਦਿਵਸ ਪ੍ਰੋਗਰਾਮ ਦਾ ਸੀ, ਜਿੱਥੇ ਸੁਸ਼ੀਲ ਰਿੰਕੂ ਮੁੱਖ ਮਹਿਮਾਨ ਸਨ। ਸੁਸ਼ੀਲ ਰਿੰਕੂ ਨੇ ਹਵਾਈ ਅੱਡੇ ਤੇ ਪਹੁੰਚਣ ਵਾਲੇ ਯਾਤਰੀਆਂ ਦਾ ਹੱਥ ਮਿਲਾਉਂਦੇ ਹੋਏ ਸਵਾਗਤ ਕੀਤਾ। ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਰੇ ਯਾਤਰੀਆਂ ਲਈ ਸੁਰੱਖਿਅਤ ਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਜਲੰਧਰ ਤੇ ਪੂਰੇ ਦੋਆਬਾ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੁਸ਼ੀਲ ਰਿੰਕੂ ਨੇ ਹਵਾਈ ਅੱਡਾ ਅਥਾਰਟੀ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਦੇ ਮੌਕੇ ਤੇ ਪੌਦੇ ਲਗਾਏ। ਇਸ ਮੌਕੇ ਡਾ. ਸਤਿੰਦਰਜੀਤ ਸਿੰਘ (ਐੱਸਐੱਮਓ ਜਲੰਧਰ), ਮਮਤਾ ਕੰਸੇ (ਡਿਫੈਂਸ ਅਸਟੇਟ ਅਫਸਰ ਜਲੰਧਰ ਕੈਂਟ) ਵੀ ਮੌਜੂਦ ਸਨ।