ਸਾਬਕਾ ਐੱਮਪੀ ਰਿੰਕੂ ਨੇ ਨਗਰ ਕੀਰਤਨ ’ਚ ਕੀਤੀ ਸ਼ਿਰਕਤ
ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਨਗਰ ਕੀਰਤਨ ’ਚ ਸ਼ਿਰਕਤ ਕੀਤੀ
Publish Date: Wed, 05 Nov 2025 07:26 PM (IST)
Updated Date: Wed, 05 Nov 2025 07:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵਾਂ ਬਸਤੀ ਸ਼ੇਖ ਵੱਲੋਂ ਸਜਾਏ ਨਗਰ ਕੀਰਤਨ ’ਚ ਸ਼ਰਧਾ ਨਾਲ ਸ਼ਿਰਕਤ ਕੀਤੀ। ਉਨ੍ਹਾਂ ਗੁਰੂ ਦੇ ਅਸਥਾਨ ਤੇ ਸ਼ਰਧਾ ਨਾਲ ਸਿਰ ਝੁਕਾਇਆ ਤੇ ਸੰਗਤ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਨਗਰ ਕੀਰਤਨ ਦੌਰਾਨ ਬੱਤਰਾ ਪਰਿਵਾਰ ਵੱਲੋਂ ਸ਼ਰਧਾਲੂਆਂ ਲਈ ਵਿਸ਼ਾਲ ਲੰਗਰ ਲਾਇਆ। ਸੁਸ਼ੀਲ ਕੁਮਾਰ ਰਿੰਕੂ ਨੇ ਵੀ ਲੰਗਰ ’ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰਿੰਕੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਸੀ। ਲੰਗਰ ਸੇਵਾ ਸਾਨੂੰ ਦੂਜਿਆਂ ਦੀ ਨਿਰਸਵਾਰਥ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਬੱਤਰਾ ਪਰਿਵਾਰ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਰਿੰਕੂ ਨੇ ਕਿਹਾ ਕਿ ਅਜਿਹੇ ਸਮਾਗਮ ਗੁਰੂ ਸਾਹਿਬ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਦੀ ਇਕ ਪ੍ਰੇਰਨਾਦਾਇਕ ਉਦਾਹਰਣ ਹਨ ਤੇ ਭਾਈਚਾਰੇ ਤੇ ਮਨੁੱਖਤਾ ਦੀ ਉਦਾਹਰਣ ਦਿੰਦੇ ਹਨ। ਇਸ ਮੌਕੇ ਸੰਨੀ ਬੱਤਰਾ, ਨੰਨੀ ਬੱਤਰਾ, ਦਵਿੰਦਰ ਗੋਲਾ ਬੱਤਰਾ, ਪ੍ਰਥਮ ਬੱਤਰਾ, ਜੌਨੀ ਬੱਤਰਾ, ਤਰੁਣ ਬੱਤਰਾ, ਰਾਜੇਸ਼ ਲੂਥਰ, ਸੋਨੂੰ ਸੁਨਿਆਰਾ, ਮੰਗੂ ਦੁਆ, ਲਾਡੀ ਸਿੰਘ, ਮਨੀ ਜਾਂਬਾ, ਅਨਿਲ ਕੁਮਾਰ, ਮਿੰਟੂ, ਮਨਜੀਤ ਸਿੰਘ ਟੀਟੂ, ਜਲੋਤਾ ਭਾਪਾ ਤੇ ਹੋਰ ਮੌਜੂਦ ਸਨ।