ਪਰਵਿੰਦਰ ਸਿੰਘ ਸਣੇ ਮੁਰਾਦਪੁਰ ਦੇ ਕਈ ਲੋਕ ਕਾਂਗਰਸ ’ਚ ਸ਼ਾਮਲ
ਸੈਂਟਰਲ ਕੋਅਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਤੇ ਪਿੰਡ ਮੁਰਾਦਪੁਰ ਦੇ ਲੋਕ ਕਾਂਗਰਸ ’ਚ ਸ਼ਾਮਲ
Publish Date: Wed, 20 Aug 2025 07:13 PM (IST)
Updated Date: Thu, 21 Aug 2025 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਲੋਕਾਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਜਦੋਂ ਸੈਂਟਰਲ ਕੋਆਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸਮੇਤ ਪਿੰਡ ਮੁਰਾਦਪੁਰ ਦੇ ਲੋਕ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ’ਚ ਪੰਚਾਇਤ ਮੈਂਬਰ ਬਲਜੀਤ ਕੌਰ, ਪੰਚ ਨੇਹਾ ਸੈਣੀ, ਪੰਚ ਲਖਵਿੰਦਰ ਕੁਮਾਰ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਸੁਲਿੰਦਰ ਕੁਮਾਰ ਸਾਬਕਾ ਪੰਚ, ਕਰਨੈਲ ਸਿੰਘ, ਕ੍ਰਿਸ਼ਨਾ ਦੇਵੀਂ, ਪਰਮਜੀਤ ਕੌਰ, ਕੁਲਵਿੰਦਰ ਕੌਰ ਚੁੰਬਰ, ਜਸਵਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਬਾਂਸਲ ਮੁੱਖ ਹਨ। ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਹਮੇਸ਼ਾ ਖੜ੍ਹਦੇ ਹਨ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਸਾਹਮਣਾ ਕਰਦੇ ਹਨ।