ਫੂਡ ਸੇਫਟੀ ਟੀਮ ਨੇ ਖੁਰਾਕੀ ਵਸਤਾਂ ਦੇ 8 ਸੈਂਪਲ ਭਰੇ
ਫੂਡ ਸੇਫਟੀ ਟੀਮ ਜਲੰਧਰ ਨੇ ਖਾਧ ਪਦਾਰਥਾਂ ਦੇ 8 ਸੈਂਪਲ ਭਰੇ
Publish Date: Tue, 16 Sep 2025 08:39 PM (IST)
Updated Date: Tue, 16 Sep 2025 08:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਦੀ ਅਗਵਾਈ ’ਚ ਪਠਾਨਕੋਟ ਬਈਪਾਸ ਚੌਕ, ਰੇਰੂ, ਜੌਹਲ ਮਾਰਕੀਟ ਤੇ ਕਿਸ਼ਨਗੜ੍ਹ ਦੇ ਇਲਾਕਿਆਂ ’ਚੋਂ ਵੱਖ-ਵੱਖ ਦੁਕਾਨਾਂ ਤੋ ਲੱਡੂ, ਪੀਨਟ ਬੱਟਰ, ਸੈਂਡਵਿਚ, ਦਾਲਾਂ, ਦਲੀਆ, ਕੁਲਚਾ, ਫਰੂਟ ਜੂਸ, ਚੌਲਾਂ ਆਦਿ ਦੇ ਸੈਂਪਲ ਲਏ ਗਏ ਤੇ ਸਕੂਲਾਂ ’ਚ ਮਿੱਡ ਡੇ ਮੀਲ ਦਾ ਸਰਵੇਖਣ ਕੀਤਾ। ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸਾਫ ਸੁਥਰੇ ਖਾਦ ਪਦਾਰਥ ਮੁਹੱਈਆ ਕਰਵਾਉਣਾ ਤੇ ਖਾਦ ਪਦਾਰਥਾਂ ’ਚ ਹੁੰਦੀ ਮਿਲਾਵਟ ਨੂੰ ਰੋਕਣ ਲਈ ਹੀ ਇਹ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਨਿਜ਼ਮਾਂ ਦੀ ਪਾਲਣਾ ਕਰਨ ਤੇ ਐਕਟ ਦੀਆਂ ਵਿਵਸਥਾਵਾਂ ਸਬੰਧੀ ਸੁਰੱਖਿਆ, ਗੁਣਵੱਤਾ ਮਾਪਦੰਢ, ਸਵੱਸਤਾ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਫੂਡ ਤੇ ਸਟੈਂਡਰਡ ਐਕਟ ਤਹਿਤ ਸਬ ਸਟੈਂਡਰਡ ਤੇ ਮਿਲਾਵਟੀ ਖੁਰਾਕੀ ਵਸਤਾਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲਏ ਗਏ ਸੈਂਪਲ ਸਟੇਟ ਫੂਡ ਲੈਬੋਰਟਰੀ ’ਚ ਭੇਜ ਦਿੱਤੇ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਨਿਜ਼ਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਕਾ ਨੂੰ ਸੁਰੱਖਿਅਤ, ਸਿਹਤਮੰਦ ਤੇ ਸੁੱਧ ਭੋਜਨ ਮਿਲਣ ਨੂੰ ਯਕੀਨੀ ਬਣਾਉਣ ਲਈ ਜਾਚ ਮੁਹਿੰਮ ਜਾਰੀ ਰੱਖੀ ਜਾਵੇਗੀ।