ਪੰਜ ਕਿੱਲੋ ਵਾਲਾ ਗੈਸ ਸਿਲੰਡਰ 267 ਰੁਪਏ ਹੋਰ ਮਹਿੰਗਾ
-ਮਜ਼ਦੂਰਾਂ ਨੂੰ ਕਰਨਾ ਪਵੇਗਾ
Publish Date: Wed, 06 May 2026 08:15 PM (IST)
Updated Date: Wed, 06 May 2026 08:32 PM (IST)
-ਮਜ਼ਦੂਰਾਂ ਨੂੰ ਕਰਨਾ ਪਵੇਗਾ ਵਾਧੂ ਭੁਗਤਾਨ
-ਪਹਿਲਾਂ 573 ਰੁਪਏ ’ਚ ਹੁੰਦਾ ਸੀ ਰਿਫਿਲਿੰਗ
--------------------
ਸ਼ਾਮ ਸਹਿਗਲ, ਜਾਗਰਣ, ਜਲੰਧਰ : ਕਾਰੋਬਾਰੀ ਗੈਸ ਸਿਲੰਡਰ ਦੀਆਂ ਕੀਮਤਾਂ ’ਚ 993 ਰੁਪਏ ਦੀ ਵਾਧਾ ਦੇ ਨਾਲ ਹੀ ਪੰਜ ਕਿੱਲੋ ਵਾਲਾ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵੀ 267 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਮਗਰੋਂ ਹੁਣ ਖਪਤਕਾਰਾਂ ਨੂੰ ਪੰਜ ਕਿੱਲੋ ਵਾਲੇ ਗੈਸ ਸਿਲੰਡਰ ਦੀ ਰਿਫਿਲਿੰਗ 840 ਰੁਪਏ ’ਚ ਕਰਵਾਉਣੀ ਪਵੇਗੀ। ਜਦਕਿ ਪਿਛਲੇ ਮਹੀਨੇ ਖਾਸ ਵਰਗ ਲਈ ਸ਼ੁਰੂ ਕੀਤੇ ਗਏ ਪੰਜ ਕਿੱਲੋ ਵਾਲੇ ਗੈਸ ਸਿਲੰਡਰ ਦੀ ਰਿਫਿਲਿੰਗ 573 ਰੁਪਏ ’ਚ ਕੀਤੀ ਜਾ ਰਹੀ ਸੀ। ਹਾਲਾਂਕਿ, ਇਸ ਦੀ ਕਾਰੋਬਾਰੀ ਵਰਤੋਂ ਕਰਨ ਦਾ ਵੀ ਵਿਵਸਥਾ ਸੀ ਪਰ ਇਸ ਦੀ ਜ਼ਿਆਦਾਤਰ ਵਰਤੋਂ ਮਜ਼ਦੂਰਾਂ ਤੇ ਉਨ੍ਹਾਂ ਲੋਕਾਂ ਵੱਲੋਂ ਕੀਤੀ ਜਾ ਹੀ ਹੈ, ਜਿਨ੍ਹਾਂ ਕੋਲ ਕੋਈ ਗੈਸ ਕੁਨੈਕਸ਼ਨ ਨਹੀਂ ਹੈ। ਖੁਰਾਕ ਤੇ ਸਪਲਾਈ ਵਿਭਾਗ ਦੇ ਯਤਨਾਂ ਨਾਲ ਤੇਲ ਕੰਪਨੀਆਂ ਨਾਲ ਤਾਲਮੇਲ ਕਰ ਕੇ ਪੰਜ ਕਿੱਲੋ ਦੇ ਗੈਸ ਸਿਲਿੰਡਰ ਦੀ ਉਪਲੱਬਧਤਾ ਯਕੀਨੀ ਬਣਾਈ ਗਈ ਸੀ। ਇਸ ਮੁਤਾਬਕ ਮਜ਼ਦੂਰ ਜਾਂ ਫਿਰ ਰੇਹੜੀ-ਫੜੀ ਚਲਾਉਣ ਵਾਲੇ ਆਪਣੇ ਨੇੜਲੇ ਗੈਸ ਏਜੰਸੀ ਡਿਸਟ੍ਰੀਬਿਊਟਰ ਤੋਂ ਸਿਰਫ ਆਧਾਰ ਕਾਰਡ ਜਾਂ ਜਿਸ ਉਦਯੋਗ ’ਚ ਉਹ ਕੰਮ ਕਰਦੇ ਹਨ, ਉਸ ਵੱਲੋਂ ਤਸਦੀਕ ਲੇਟਰ ਪੈਡ ਦੇ ਕੇ ਪ੍ਰਾਪਤ ਕਰ ਸਕਦੇ ਹਨ।
--
ਮਜ਼ਦੂਰਾਂ ਦੀਆਂ ਵਧਣਗੀਆਂ ਮੁਸ਼ਕਲਾਂ
ਇਸ ਬਾਰੇ ਮਕਸੂਦਾਂ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸ਼ੰਕਰ ਗੁਪਤਾ ਨੇ ਕਿਹਾ ਕਿ ਪੰਜ ਕਿੱਲੋ ਦਾ ਗੈਸ ਸਿਲੰਡਰ ਜ਼ਿਆਦਾਤਰ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਵਰਤਦੇ ਹਨ। ਇਸ ਤਰ੍ਹਾਂ ਮਜ਼ਦੂਰਾਂ ਨੂੰ ਗੈਸ ਸਿਲੰਡਰ 'ਤੇ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਜਦਕਿ ਇਸਦੇ ਵਿਰੁੱਧ ਇਸ ਨੂੰ ਫ੍ਰੀ ਟਰੇਡ ਐੱਲਪੀਜੀ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਸ ਤਰ੍ਹਾਂ, ਇਸਦੀਆਂ ਕੀਮਤਾਂ ਸਬਸਿਡੀ ਵਾਲੀ ਗੈਸ ਦੇ ਬਰਾਬਰ ਰੱਖਣੀਆਂ ਚਾਹੀਦੀਆਂ ਹਨ।