ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ
ਗੁਰਦਵਾਰਾ ਦੀਵਾਨ ਅਸਥਾਨ ਵਿਖ਼ੇ ਮਨਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ
Publish Date: Tue, 16 Sep 2025 07:55 PM (IST)
Updated Date: Tue, 16 Sep 2025 07:56 PM (IST)
-ਇਸਤਰੀ ਕੀਰਤਨ ਸਤਿਸੰਗ ਸਭਾਵਾਂ ਦੇ 43 ਜੱਥਿਆਂ ਨੇ ਭਰੀ ਹਾਜ਼ਰੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਇਸਤਰੀ ਕੀਰਤਨ ਸਤਿਸੰਗ ਸਭਾ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ। ਬੀਬੀਆਂ ਵੱਲੋਂ ਹਰ ਸਾਲ ਕਰਵਾਏ ਜਾ ਰਹੇ 35ਵੇਂ ਸਮਾਗਮ ’ਚ ਜਲੰਧਰ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ਤੋਂ ਆਏ ਇਸਤਰੀ ਕੀਰਤਨ ਸਭਾਵਾਂ ਦੇ 43 ਜੱਥਿਆਂ ਨੇ ਗੁਰੂ ਜੱਸ ਗਾਇਨ ਕਰਕੇ ਹਾਜ਼ਰੀ ਭਰੀ। ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਰੰਭ ਹੋਏ ਇਸ ਸਮਾਗਮ ਦੀ ਸਮਾਪਤੀ ਸ਼ਾਮ ਨੂੰ ਜੈਕਾਰਿਆਂ ਦੀ ਗੂੰਜ ਨਾਲ ਹੋਈ। ਇਸਤਰੀ ਕੀਰਤਨ ਸਤਿਸੰਗ ਸਭਾ ਦੀਆਂ ਪ੍ਰਬੰਧਕ ਬੀਬੀਆਂ ਨੇ ਆਏ ਜੱਥਿਆਂ ਨੂੰ ਸਿਰੋਪਾਓ ਤੇ ਪ੍ਰਸ਼ਾਦ ਆਦਿ ਦੇ ਕੇ ਸਨਮਾਨਿਤ ਕੀਤਾ। ਸਵੇਰ ਤੋਂ ਸ਼ਾਮ ਤਕ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਇਸਤਰੀ ਕੀਰਤਨ ਸਤਿਸੰਗ ਸਭਾ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਤਜਿੰਦਰ ਕੌਰ, ਪਰਮਿੰਦਰ ਕੌਰ, ਪ੍ਰਿਤਪਾਲ ਕੌਰ, ਇਕਬਾਲ ਕੌਰ, ਅਵਿਨਾਸ਼ ਕੌਰ, ਜਸਬੀਰ ਕੌਰ, ਚਰਨਜੀਤ ਕੌਰ, ਗਿਆਨ ਕੌਰ ਢੀਂਡਸਾ, ਗੁਰਵਿੰਦਰ ਕੌਰ, ਰਮਿੰਦਰ ਕੌਰ ਢੀਂਡਸਾ, ਕੰਵਲਜੀਤ ਕੌਰ, ਬਲਵਿੰਦਰ ਕੌਰ, ਹਰਭਜਨ ਕੌਰ, ਰਾਣੀ ਬਹਿਲ, ਹਰਜਿੰਦਰ ਕੌਰ ਆਦਿ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।