ਪਹਿਲਾਂ ਲੁੱਟਿਆ ਫਿਰ ਸਨਮਾਨਿਤ ਕੀਤਾ ਤੇ ਬਾਅਦ ਮੋੜੇ ਪੈਸੇ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Tue, 20 Jan 2026 11:43 PM (IST)
Updated Date: Tue, 20 Jan 2026 11:45 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਲੁੱਟ ਦਾ ਸ਼ਿਕਾਰ ਹੋਏ ਮਨਦੀਪ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨੇ ਦੱਸਿਆ ਕਿ ਉਹ ਗਦਾਈਪੁਰ ਵਿਖੇ ਫੋਕਲ ਪੁਆਇੰਟ ਦੇ ਨਜ਼ਦੀਕ ਪੈਂਦੀ ਨਹਿਰ ਵਾਲੀ ਪੁਲੀ ਦੇ ਰਸਤਿਓਂ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਪਿੱਛੋਂ ਨਿਹੰਗ ਸਿੰਘ ਦੇ ਬਾਣੇ ’ਚ ਆਏ ਸੱਤ ਵਿਅਕਤੀਆਂ ਵੱਲੋਂ ਕਾਰ ਨੂੰ ਘੇਰ ਕੇ ਉਸ ਕੋਲੋਂ ਨਕਦੀ ਲੁੱਟ ਲਈ ਗਈ। ਉਕਤ ਵਿਅਕਤੀਆਂ ਨੇ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਸੇਵਾ ਚਾਹੀਦੀ ਹੈ। ਨਾਂਹ ਕਰਨ ’ਤੇ ਡਰਾਇਆ-ਧਮਕਾਇਆ ਗਿਆ ਤੇ ਫਿਰ ਉਸ ਦੀ ਜੇਬ ਵਿੱਚੋਂ ਜਬਰਦਸਤੀ ਪਰਸ ਕਢਵਾ ਕੇ ਉਸ ਵਿੱਚੋਂ ਤਕਰੀਬਨ 6000 ਦੀ ਨਕਦੀ ਕੱਢ ਲਈ ਗਈ ਤੇ ਹੋਰ ਨਕਦੀ ਦੀ ਮੰਗ ਕਰਨ ਉਪਰੰਤ ਉਸ ਨੇ ਆਪਣੇ ਸਾਲੇ ਕੋਲੋਂ ਗੂਗਲ ਪੇ ਰਾਹੀਂ ਦੀ ਪੈਸੇ ਮਗਵਾ ਕੇ ਉਨ੍ਹਾਂ ਨੂੰ ਦਿੱਤੇ ਗਏ। ਕਾਰ ’ਚ ਸਵਾਰ ਹੋਣ ਤੋਂ ਪਹਿਲਾਂ ਨਿਹੰਗ ਸਿੰਘ ਉਸ ਨੂੰ ਇਕ ਸਿਰੋਪਾਓ ਤੇ ਬਾਬਾ ਦੀਪ ਸਿੰਘ ਦੀ ਫੋਟੋ ਦੇ ਕੇ ਸਨਮਾਨਿਤ ਕਰ ਗਏ। ਇਸ ਸਬੰਧੀ ਥਾਣਾ-1 ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਕੀਤੀ ਗਈ, ਜਿਸ ਵਿੱਚ ਉਸ ਪੀੜਤ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਨਿਹੰਗ ਸਿੰਘਆਂ ਵੱਲੋਂ ਉਸ ਕੋਲੋਂ ਸੇਵਾ ਮੰਗੀ ਗਈ ਸੀ। ਉਸ ਨੇ ਸੇਵਾ ਦਿੱਤੀ ਗਈ ਫਿਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਉਪਰੰਤ ਨਿਹੰਗ ਸਿੰਘਾਂ ਵੱਲੋਂ ਉਸ ਵਿਅਕਤੀ ਨੂੰ 6000 ਰੁਪਏ ਗੂਗਲ ਪੇ ਰਾਹੀਂ ਵਾਪਸ ਕਰ ਦਿੱਤੇ ਗਏ।