ਗੁੱਜਰਾਂ ਦੀ 15 ਏਕੜ ਪਰਾਲੀ ਸੜੀ
ਗੁਜਰਾਂ ਦੀ ਇਕੱਠੀ ਕੀਤੀ 15 ਏਕੜ ਪਰਾਲੀ ਨੂੰ ਲੱਗੀ ਅੱਗ
Publish Date: Tue, 05 May 2026 09:29 PM (IST)
Updated Date: Tue, 05 May 2026 09:32 PM (IST)
-ਘਟਨਾ ਸਥਾਨ ਤੋਂ ਤੀਲਾ ਵਾਲੀ ਡੱਬੀ ਬਰਾਮਦ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਬਲਾਕ ਨਕੋਦਰ ਦੇ ਪਿੰਡ ਤਲਵੰਡੀ ਭਰੋ ਤੋਂ ਉੱਗੀ ਰੋਡ ’ਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁੱਜਰਾਂ ਦੀ ਇਕੱਠੀ ਕੀਤੀ 15 ਏਕੜ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਗਈ। ਪੀੜਤ ਮੁਸ਼ਤਾਗ ਅਲੀ ਪੁੱਤਰ ਅੱਤਰਬੀਨ ਵਾਸੀ ਪਿੰਡ ਉੱਗੀ ਨੇ ਦੱਸਿਆ ਕਿ ਪਿੰਡ ਤਲਵੰਡੀ ਭਰੋ ਨੇੜੇ ਦਾਣਾ ਮੰਡੀ ਕੋਲ ਪਸ਼ੂਆਂ ਦੇ ਚਾਰੇ ਵਾਸਤੇ 15-16 ਏਕੜ ਦੀ ਪਰਾਲੀ ਇਕੱਠੀ ਕਰਕੇ ਰੱਖੀ ਹੋਈ ਸੀ। ਕਿਸੇ ਸ਼ਰਾਰਤੀ ਅਨਸਰ ਵੱਲੋ ਪਰਾਲੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ ਜਿਸ ਨਾਲ 70-80 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨਕੋਦਰ ਨੂੰ ਦਿੱਤੀ ਗਈ, ਜਿਨ੍ਹਾਂ ਸੂਝ-ਬੂਝ ਨਾਲ ਅੱਗ ਉੱਪਰ ਕਾਬੂ ਪਾ ਲਿਆ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦਾ ਕਾਰਨ ਪਤਾ ਨਹੀ ਲੱਗ ਸਕਿਆ। ਇਸ ਸਬੰਧੀ ਸੂਚਨਾ ਕੰਟਰੋਲ ਰੂਮ ਜਲੰਧਰ ਨੂੰ ਦਿੱਤੀ ਗਈ। ਨਕੋਦਰ ਪੁਲਸ ਘਟਨਾ ਸਥਾਨ ’ਤੇ ਪੁੱਜੀ ਅਤੇ ਪੁਲਿਸ ਵੱਲੋਂ ਮੁਆਇਨਾ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਨੰਬਰਦਾਰ ਬਲਵੀਰ ਸਿੰਘ ਹੁੰਦਲ, ਰਣਜੀਤ ਸਿੰਘ, ਸਰਪੰਚ ਹਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।