ਪੁਲਿਸ ਚੌਕੀ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਲੱਗੀ ਅੱਗ
ਸਥਾਨਕ ਪੁਲਿਸ ਚੌਕੀ ਅੱਪਰਾ ਦੇ ਬਾਹਰ ਖੜ੍ਹੀਆਂ ਵੱਖ-ਵੱਖ ਮੁਕੱਦਮਿਆਂ ਵਿੱਚ ਜ਼ਬਤ ਕੀਤੀਆਂ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ।
Publish Date: Tue, 26 May 2026 07:50 PM (IST)
Updated Date: Tue, 26 May 2026 07:52 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਥਾਨਕ ਪੁਲਿਸ ਚੌਕੀ ਅੱਪਰਾ ਦੇ ਬਾਹਰ ਖੜ੍ਹੀਆਂ ਵੱਖ-ਵੱਖ ਮੁਕੱਦਮਿਆਂ ਵਿੱਚ ਜ਼ਬਤ ਕੀਤੀਆਂ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ ਇਕ ਵਜੇ ਚਾਰ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਇਹ ਗੱਡੀਆਂ ਵੱਖ-ਵੱਖ ਕੇਸਾਂ ਵਿੱਚ ਜ਼ਬਤ ਕੀਤੀਆਂ ਹੋਈਆਂ ਸਨ ਅਤੇ ਕਾਫੀ ਸਮੇਂ ਤੋਂ ਪੁਲਿਸ ਚੌਕੀ ਦੇ ਬਾਹਰ ਖੜ੍ਹੀਆਂ ਸਨ। ਗੱਡੀਆਂ ਪਹਿਲਾਂ ਹੀ ਖਸਤਾ ਹਾਲ ’ਚ ਸਨ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਅੱਗ ’ਤੇ ਕਾਬੂ ਪਾਉਣ ਲਈ ਯਤਨ ਕੀਤੇ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।