ਏਸੀ ਮਾਰਕੀਟ ਦੀ ਬੇਸਮੈਂਟ 'ਚ ਲੱਗੀ ਅੱਗ
-ਕੂੜੇ ਤੇ ਕਬਾੜ ਕਾਰਨ
Publish Date: Sat, 16 May 2026 09:47 PM (IST)
Updated Date: Sat, 16 May 2026 09:48 PM (IST)

-ਕੂੜੇ ਤੇ ਕਬਾੜ ਕਾਰਨ ਭੜਕੀ ਅੱਗ, ਬੀੜੀ-ਸਿਗਰੇਟ ਸੁੱਟਣ ਦੀ ਸੰਭਾਵਨਾ ਜਾਗਰਣ ਸੰਵਾਦਦਾਤਾ, ਜਲੰਧਰ : ਰੈਣਕ ਬਾਜ਼ਾਰ ਸਥਿਤ ਏਸੀ ਮਾਰਕੀਟ ਦੀ ਬੇਸਮੈਂਟ ਚ ਸ਼ਨਿਚਰਵਾਰ ਸਵੇਰੇ ਕਰੀਬ 10 ਵਜੇ ਅਚਾਨਕ ਅੱਗ ਲੱਗਣ ਨਾਲ ਇਲਾਕੇ ਚ ਤਰਥੱਲੀ ਮਚ ਗਿਆ। ਬੇਸਮੈਂਟ ਚ ਵੱਡੀ ਮਾਤਰਾ ’ਚ ਕੂੜਾ ਤੇ ਕਬਾੜ ਜਮ੍ਹਾਂ ਹੋਇਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਉਣ ਵਾਲੀ ਟੀਮ ਮੌਕੇ ਤੇ ਪੁੱਜੀ ਤੇ ਰਾਹਤ ਕੰਮ ਸ਼ੁਰੂ ਕੀਤਾ। ਅੱਗ ਬੁਝਾਉਣ ਲਈ ਤਿੰਨ ਗੱਡੀਆਂ ਮੌਕੇ ਤੇ ਲਾਈਆਂ ਗਈਆਂ। ਕਰੀਬ ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾਇਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬੇਸਮੈਂਟ ’ਚੋਂ ਧੂੰਆ ਨਿਕਲਦਾ ਦੇਖ ਕੇ ਦੁਕਾਨਦਾਰਾਂ ਤੇ ਆਸ-ਪਾਸ ਦੇ ਲੋਕਾਂ ਚ ਹਫੜਾ-ਦਫੜੀ ਮਚ ਗਈ। ਸੁਰੱਖਿਆ ਵਜੋਂ ਕਈ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਅੱਗ ਵਧਣ ਦੀ ਸੰਭਾਵਨਾ ਨੂੰ ਦੇਖਦਿਆਂ ਬਾਜ਼ਾਰ ਚ ਲੋਕਾਂ ਦੀ ਆਵਾਜਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਰਹੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੇਸਮੈਂਟ ਚ ਲੰਬੇ ਸਮੇਂ ਤੋਂ ਕੂੜਾ ਤੇ ਕਬਾੜ ਪਿਆ ਹੋਇਆ ਸੀ, ਜਿਸ ਚ ਗੱਤੇ ਤੇ ਹੋਰ ਜਲਣਸ਼ੀਲ ਸਾਮਾਨ ਦੀ ਮਾਤਰਾ ਵੱਧ ਸੀ। ਸੰਭਾਵਨਾ ਹੈ ਕਿ ਕਿਸੇ ਵਿਅਕਤੀ ਨੇ ਜਲਦੀ ਬੀੜੀ ਜਾਂ ਸਿਗਰੇਟ ਉਥੇ ਸੁੱਟ ਦਿੱਤੀ ਹੋਵੇ, ਜਿਸ ਨਾਲ ਕੂੜੇ ਚ ਅੱਗ ਲੱਗ ਗਈ ਤੇ ਹੌਲੀ-ਹੌਲੀ ਫੈਲਦੀ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮੇਂ ਤੇ ਅੱਗ ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਹਾਲਾਂਕਿ ਅੱਗ ਨਾਲ ਬੇਸਮੈਂਟ ਚ ਪਏ ਕਬਾੜ ਤੇ ਹੋਰ ਸਾਮਾਨ ਨੂੰ ਨੁਕਸਾਨ ਪੁੱਜਾ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਜ਼ਾਰਾਂ ਦੀਆਂ ਬੇਸਮੈਂਟਾਂ ਤੇ ਖਾਲੀ ਸਥਾਨਾਂ ਚ ਜਮ੍ਹਾਂ ਕੂੜਾ-ਕਬਾੜ ਦੀ ਨਿਯਮਿਤ ਸਫਾਈ ਕਰਵਾਈ ਜਾਵੇ ਤਾਂ ਜੋ ਭਵਿੱਖ ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।