ਐੱਲਈਡੀ ਠੇਕਾ ਕੰਪਨੀ ਨੂੰ ਢਾਈ ਲੱਖ ਜੁਰਮਾਨਾ ਲਾਇਆ
ਜਾਸ, ਜਲੰਧਰ : ਸੜਕ
Publish Date: Tue, 14 Oct 2025 10:36 PM (IST)
Updated Date: Tue, 14 Oct 2025 10:38 PM (IST)
ਜਾਸ, ਜਲੰਧਰ : ਸੜਕ ਦੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਨਾ ਕਰਨ ’ਤੇ ਐੱਲਈਡੀ ਠੇਕੇਦਾਰ ਕੰਪਨੀ ਐੱਚਪੀਐੱਲ ਇਲੈਕਟ੍ਰਿਕ ਲਿਮਟਿਡ ਨੂੰ ਨਗਰ ਨਿਗਮ ਨੇ ਢਾਈ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਹ ਕਾਰਵਾਈ ਜਨਵਰੀ 2025 ਤੋਂ ਲੈ ਕੇ ਜੂਨ 2025 ਤੱਕ ਦੇ ਕੰਮਕਾਜ ਨੂੰ ਦੇਖਣ ਮਗਰੋਂ ਅਮਲ ਲਿਆਂਦੀ ਹੈ। ਇਸ ਦੌਰਾਨ ਠੇਕੇਦਾਰ ਨੇ ਕਈ ਇਲਾਕਿਆਂ ਚ ਸੜਕ ਦੀਆਂ ਸਟਰੀਟ ਲਾਈਟਾਂ ਦਾ ਰੱਖ-ਰਖਾਅ ਨਹੀਂ ਕੀਤਾ। ਇਸ ਸਬੰਧੀ ਕਾਫੀ ਸ਼ਿਕਾਇਤਾਂ ਮਿਲੀਆਂ ਸਨ। ਨਗਰ ਨਿਗਮ ਦੇ ਆਪ੍ਰੇਸ਼ਨ ਤੇ ਮੁਰੰਮਤ ਸ਼ਾਖਾ ਦੇ ਐਕਸੀਅਨ ਸੁਖਵਿੰਦਰ ਸਿੰਘ ਨੇ ਜੁਰਮਾਨਾ ਲਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਦੀ ਅਗਲੇਰੀ ਜਾਂਚ ਜਾਰੀ ਹੈ। ਇਹ ਕੰਪਨੀ ਸ਼ਹਿਰ ਵਿਚ ਲਗਪਗ 70 ਹਜ਼ਾਰ ਐੱਲਈਡੀ ਲਾਈਟਾਂ ਦਾ ਰੱਖ-ਰਖਾਅ ਕਰ ਰਹੀ ਹੈ। ਇਸ ਲਈ ਉਨ੍ਹਾਂ ਨੂੰ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ।