ਫਿਰੋਜ਼ਪੁਰ ਕੈਂਟ ਸਮਰ ਸਪੈਸ਼ਲ ਸਵਾ ਛੇ ਤੇ ਪਠਾਨਕੋਟ ਸਪੈਸ਼ਲ ਚਾਰ ਘੰਟੇ ਲੇਟ
ਜਾਸ, ਜਲੰਧਰ : ਰੇਲਵੇ
Publish Date: Tue, 12 May 2026 10:52 PM (IST)
Updated Date: Tue, 12 May 2026 10:54 PM (IST)
ਜਾਸ, ਜਲੰਧਰ : ਰੇਲਵੇ ਵੱਲੋਂ ਮੁਸਾਫਰਾਂ ਨੂੰ ਗਰਮੀਆਂ ’ਚ ਰੇਲ ਗੱਡੀਆਂ ’ਚ ਵਧਦੀ ਭੀੜ ਤੇ ਸੀਟਾਂ ਦੀ ਘਾਟ ਤੋਂ ਰਾਹਤ ਦੇਣ ਲਈ ਸਮਰ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਗਈਆਂ ਹਨ ਪਰ ਇਹ ਵੀ ਨਿਯਮਤ ਰੂਪ ’ਚ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਕਾਰਨ ਮੁਸਾਫਰਾਂ ਦੀਆਂ ਮੁਸ਼ਕਲਾਂ, ਸਗੋਂ ਹੋਰ ਵੀ ਵਧ ਗਈਆਂ ਹਨ, ਕਿਉਂਕਿ ਉਹ ਕਿਸੇ ਹੋਰ ਬਦਲਵੀਂ ਰੇਲ ਗੱਡੀ ’ਚ ਵੀ ਸਵਾਰ ਨਹੀਂ ਹੋ ਸਕਦੇ। ਇਸ ਹਾਲਾਤ ’ਚ ਉਨ੍ਹਾਂ ਕੋਲ ਸਿਰਫ਼ ਵਧਦੀ ਗਰਮੀ ’ਚ ਸਟੇਸ਼ਨ ’ਤੇ ਰੇਲ ਗੱਡੀਆਂ ਦੀ ਉਡੀਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।
ਜੇ ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਕੈਂਟ ਸਮਰ ਸਪੈਸ਼ਲ ਸਵਾ ਛੇ ਘੰਟੇ, ਪਠਾਨਕੋਟ ਸਪੈਸ਼ਲ ਐਕਸਪ੍ਰੈੱਸ ਚਾਰ ਘੰਟੇ, ਜਲੰਧਰ ਇੰਟਰਸਿਟੀ ਐਕਸਪ੍ਰੈੱਸ ਪੌਣੇ ਚਾਰ ਘੰਟੇ, ਮਾਲਵਾ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ ਸਵਾ ਤਿੰਨ ਘੰਟੇ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਤਿੰਨ ਘੰਟੇ, ਅੰਮ੍ਰਿਤਸਰ ਗਰੀਬਰਥ ਐਕਸਪ੍ਰੈੱਸ, ਜਨਸਾਧਾਰਣ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਪੂਜਾ ਐਕਸਪ੍ਰੈੱਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ ਢਾਈ ਘੰਟੇ, ਅਜਮੇਰ ਐਕਸਪ੍ਰੈੱਸ ਸਵਾ ਦੋ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ ਦੋ ਘੰਟੇ, ਕਟਿਹਾਰ ਅੰਮ੍ਰਿਤਸਰ ਐਕਸਪ੍ਰੈੱਸ ਡੇਢ ਘੰਟਾ, ਜਨਨਾਇਕ ਐਕਸਪ੍ਰੈੱਸ ਸਵਾ ਇਕ ਘੰਟਾ, ਸ਼ਾਲੀਮਾਰ ਐਕਸਪ੍ਰੈੱਸ ਇਕ ਘੰਟਾ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ ਪੌਣਾ ਘੰਟਾ, ਪਠਾਨਕੋਟ ਸੁਪਰਫਾਸਟ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।