ਕਾਰ ਤੇ ਐਕਟਿਵਾ ਦੀ ਟੱਕਰ ’ਚ ਪਿਓ-ਪੁੱਤਰ ਗੰਭੀਰ ਜ਼ਖਮੀ
ਕਾਰ ਤੇ ਐਕਟਿਵਾ ਦੀ ਟੱਕਰ ’ਚ ਪਿਓ-ਪੁੱਤਰ ਗੰਭੀਰ ਜ਼ਖਮੀ
Publish Date: Tue, 14 Oct 2025 10:43 PM (IST)
Updated Date: Tue, 14 Oct 2025 10:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਤੀ ਰਾਤ ਕਰੀਬ 11:00 ਵਜੇ ਰਾਮਾ ਮੰਡੀ ਚੌਕ ’ਤੇ ਇਕ ਸਵਿਫਟ ਕਾਰ ਤੇ ਐਕਟਿਵਾ ਦੀ ਟੱਕਰ ਹੋ ਗਈ, ਜਿਸ ਕਾਰਨ ਐਕਟਿਵਾ ਸਵਾਰ ਪਿਤਾ-ਪੁੱਤਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਰਾਮਾ ਮੰਡੀ ਦੇ ਜੌਹੜ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਫਗਵਾੜਾ ਜਾ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਡਰਾਈਵਰ ਨੂੰ ਨੀਂਦ ਆ ਗਈ। ਇਸ ਕਾਰਨ ਅਨਿਲ ਤੇ ਉਸਦਾ ਪੁੱਤਰ, ਜੋ ਰਾਮਾ ਮੰਡੀ ਤੋਂ ਕੈਂਟ ਜਾ ਰਹੇ ਐਕਟਿਵਾ ’ਤੇ ਸਵਾਰ ਸਨ, ਨੂੰ ਕਾਰ ਨੇ ਇੰਨੀ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਕਿ ਡਰਾਈਵਰ ਉਨ੍ਹਾਂ ਨੂੰ ਰਾਮਾਮੰਡੀ ਚੌਕ ਤੋਂ ਕੈਂਟ ਰੇਲਵੇ ਸਟੇਸ਼ਨ ਤੱਕ ਘਸੀਟਦਾ ਹੋਇਆ ਲੈ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਡਰਾਈਵਰ ਦੇ ਹੇਠਾਂ ਫਸੀ ਐਕਟਿਵਾ ਨੂੰ ਅੱਗ ਲੱਗ ਗਈ ਤਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਾਰ ’ਚ ਸਵਾਰ ਸਵਾਰੀਆਂ ਭੱਜ ਗਈਆਂ ਤੇ ਲੋਕਾਂ ਨੇ ਸੈਂਟਰੋ ਕਾਰ ਦੇ ਡਰਾਈਵਰ ਨੂੰ ਫੜ ਲਿਆ। ਡਰਾਈਵਰ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦਾ ਹੈ ਤੇ ਠੇਕੇਦਾਰ ਵੀ ਹੈ। ਉਸ ਦਾ ਇਕ ਆਦਮੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ, ਜਿਸ ਨੂੰ ਉਹ ਫਗਵਾੜਾ ਲੈ ਜਾ ਰਿਹਾ ਸੀ ਤੇ ਇਹ ਹਾਦਸਾ ਨੀਂਦ ਆਉਣ ਕਾਰਨ ਹੋਇਆ। ਫਿਲਹਾਲ ਪੁਲਿਸ ਨੇ ਕਾਰ ਤੇ ਐਕਟਿਵਾ ਨੂੰ ਹਿਰਾਸਤ ’ਚ ਲੈ ਲਿਆ ਹੈ, ਜ਼ਖਮੀਆਂ ਦੇ ਬਿਆਨ ਹਾਲੇ ਦਰਜ ਨਹੀਂ ਕੀਤੇ ਗਏ ਹਨ।