ਵਰਕਸ਼ਾਪ ਸੁਪਰਡੈਂਟ ਨੂੰ ਦਿੱਤੀ ਵਿਦਾਇਗੀ ਪਾਰਟੀ
ਬੈਸਟ ਟੀਚਰ ਹੈਂਡਸ ਆਨ ਸੱਕਿਲ ਦੇ ਐਵਾਰਡ ਨਾਲ ਵਰਕਸ਼ਾਪ ਸੁਪਰਡੈਂਟ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Tue, 05 May 2026 07:14 PM (IST)
Updated Date: Tue, 05 May 2026 07:17 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਦੇ ਸੁਪਰਡੈਂਟ ਤਰਲੋਕ ਸਿੰਘ ਦਾ ਵਿਦਾਇਗੀ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਦੁਰਗੇਸ਼ ਚੇਚੀ ਦੀ ਅਗਵਾਈ ਵਿੱਚ ਹੇਠਾਂ ਹੋਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਤਰਲੋਕ ਸਿੰਘ ਨੇ 31 ਸਾਲ 5 ਮਹੀਨੇ ਕਾਲਜ ਨੂੰ ਸੇਵਾਵਾਂ ਦਿੱਤੀਆਂ ਤੇ ਡਿਊਟੀ ਪੂਰੀ ਮਿਹਨਤ, ਇਮਾਨਦਾਰੀ, ਲਗਨ ਤੇ ਤਨਦੇਹੀ ਨਾਲ ਨਿਭਾਈ। ਵਿਭਾਗ ਮੁਖੀਆਂ ਨੇ ਉਨ੍ਹਾਂ ਬਾਰੇ ਵਿਚਾਰ ਰੱਖੇ ਅਤੇ ਸਮੂਹ ਵਿਭਾਗਾਂ ਨੇ ਉਨ੍ਹਾਂ ਨੂੰ ਤੋਹਫ਼ੇ ਦਿੱਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਤੇ ਹੋਰ ਤੋਹਫ਼ਿਆਂ ਤੋਂ ਇਲਾਵਾ ਵਿਸ਼ੇਸ਼ ਸੇਵਾਵਾਂ ਲਈ “ਬੈਸਟ ਟੀਚਰ ਹੈਂਡਸ ਆਨ ਸੱਕਿਲ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਤੇ ਬੱਚੇ ਵੀ ਸ਼ਾਮਿਲ ਹੋਏ, ਨੂੰ ਵੀ ਸਟਾਫ ਵਲੋਂ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਵਿੰਦਰ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਰਿਚਾ, ਪ੍ਰਿੰਸ ਮਦਾਨ, ਵਿਕਰਮਜੀਤ ਸਿੰਘ, ਅੰਕੁਸ਼, ਸ਼ਸ਼ੀ ਭੂਸ਼ਨ, ਗੌਰਵ ਸ਼ਰਮਾ, ਪ੍ਰੀਤ ਕੰਵਲ ਆਦਿ ਸਟਾਫ ਸ਼ਾਮਿਲ ਹੋਇਆ। ਸੇਵਾਮੁਕਤ ਹੋਏ ਸੁਪਰਡੈਂਟ ਤਰਲੋਕ ਸਿੰਘ ਨੇ ਕਾਲਜ ਨੂੰ 21 ਹਜ਼ਾਰ ਰੁਪਏ ਤੇ ਵਰਕਸ਼ਾਪ ਵਿਭਾਗ ਨੂੰ ਕੂਲਰ ਭੇਟ ਕੀਤਾ।