ਡੀਏਵੀ ਕਾਲਜ ਦੇ ਪ੍ਰੋ.ਰੰਧਾਵਾ ਨੂੰ ਦਿੱਤੀ ਵਿਦਾਇਗੀ ਪਾਰਟੀ
ਡੀਏਵੀ ਕਾਲਜ ਦੇ ਪ੍ਰੋ.ਰੰਧਾਵਾ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Wed, 06 May 2026 06:44 PM (IST)
Updated Date: Wed, 06 May 2026 06:47 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਦੀ ਸਟਾਫ਼ ਕੌਂਸਲ ਨੇ ਪੰਜਾਬੀ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਪ੍ਰੋ. ਐੱਸਐੱਸ ਰੰਧਾਵਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਕੀਤੀ ਗਈ। ਪੰਜਾਬ ਦੇ ਅਕਾਦਮਿਕ ਖੇਤਰ ’ਚ ਇਕ ਉੱਚ ਪੱਧਰੀ ਸ਼ਖ਼ਸੀਅਤ, ਪ੍ਰੋ. ਰੰਧਾਵਾ ਵਰਤਮਾਨ ’ਚ ਪੰਜਾਬ ਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ। ਸਟਾਫ ਕੌਂਸਲ ਦੇ ਸਕੱਤਰ ਡਾ. ਰਿਸ਼ੀ ਕੁਮਾਰ ਨੇ ਪ੍ਰੋ. ਰੰਧਾਵਾ ਦੇ ਕਾਰਜਕਾਲ ਤੇ ਚਾਨਣਾ ਪਾਇਆ। ਕਾਰਜਕਾਰੀ ਪ੍ਰਿੰਸੀਪਲ ਡਾ. ਕੁੰਵਰ ਰਾਜੀਵ, ਵਾਈਸ ਪ੍ਰਿੰਸੀਪਲ ਪ੍ਰੋ. ਸੋਨਿਕਾ ਦਾਨੀਆ, ਬਰਸਰ ਡਾ. ਮਨੂ ਸੂਦ, ਮੈਂਬਰ ਐੱਲਏਸੀ ਡਾ. ਪੁਨੀਤ ਪੁਰੀ, ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ ਤੇ ਪ੍ਰਸ਼ਾਸਨ ਦੇ ਹੋਰ ਮੈਂਬਰਾਂ ਨੇ ਡਾ. ਰੰਧਾਵਾ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰੋਫੈਸਰ ਰਾਜਨ ਸ਼ਰਮਾ ਵੱਲੋਂ ਵਿਦਾਇਗੀ ਭਾਸ਼ਣ ਦਿੱਤਾ ਗਿਆ। ਸਟਾਫ ਕੌਂਸਲ ਨੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਵੱਲੋਂ ਭੇਜੇ ਗਏ ਸੰਦੇਸ਼ ਨਾਲ ਸਵਾਗਤ ਕੀਤਾ। ਸਟਾਫ ਕੌਂਸਲ ਨੇ ਪ੍ਰੋਫ਼ੈਸਰ ਰੰਧਾਵਾ ਨੂੰ ਰਸਮੀ ਤੌਰ ਤੇ ਛਾਪਿਆ ਗਿਆ ਵਿਦਾਇਗੀ ਹਵਾਲਾ ਪੇਸ਼ ਕੀਤਾ। ਇਸ ਤੋਂ ਇਲਾਵਾ ਪੀਸੀਸੀਟੀਯੂ ਦੇ ਮੈਂਬਰਾਂ ਨੇ ਆਪਣੇ ਜਨਰਲ ਸਕੱਤਰ ਨੂੰ ਅਧਿਆਪਕ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਦੀ ਅਣਥੱਕ ਲੜਾਈ ਦੇ ਸਨਮਾਨ ’ਚ ਇਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੋਫੈਸਰ ਐੱਚਐੱਸ ਵਾਲੀਆ, ਡਾ. ਜਗਵੰਤ, ਡਾ. ਬ੍ਰਹਮਦੇਵ, ਡਾ. ਵਿਨੈ ਸੋਫਤ ਆਦਿ ਨੇ ਉਨ੍ਹਾਂ ਦੇ ਨਾਲ ਕੰਮ ਕਰਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ।