ਕੇਐੱਮਵੀ ’ਚ ਵਿਦਾਇਗੀ ਸਮਾਗਮ ‘ਅਮਰਜੋਤੀ’ ਕਰਵਾਇਆ
ਕੇਐੱਮਵੀ ’ਚ ਵਿਦਾਇਗੀ ਸਮਾਰੋਹ ‘ਅਮਰਜੋਤੀ’ ਸਮਾਰੋਹ ਕਰਵਾਇਆ
Publish Date: Thu, 23 Apr 2026 08:26 PM (IST)
Updated Date: Thu, 23 Apr 2026 08:28 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ’ਚ ਅਕਾਦਮਿਕ ਸੈਸ਼ਨ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਗਮ ‘ਅਮਰਜੋਤੀ’ ਕਰਵਾਇਆ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ਤੋਂ ਪ੍ਰੋ. ਅਮਿਤ ਕੌਟਸ ਅਤੇ ਦੀਪਾ ਕੌਟਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰਬੰਧਕੀ ਸਭਾ ਦੇ ਅਹੁਦੇਦਾਰ ਡਾ. ਸੁਸ਼ਮਾ ਚਾਵਲਾ, ਡਾ. ਸੁਸ਼ਮਾ ਚੋਪੜਾ, ਧਰੁਵ ਮਿੱਤਲ, ਡਾ. ਦੀਪਾਲੀ ਲੂਥਰਾ, ਸ਼ਿਵ ਮਿੱਤਲ ਅਤੇ ਨੀਰੂ ਕਪੂਰ ਵੀ ਮੌਜੂਦ ਸਨ। ਜੋਤ ਜਗਾਉਣ ਉਪਰੰਤ ਵਿਦਿਆਲਾ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮਾਗਮ ਆਧੁਨਿਕਤਾ ਤੇ ਪਰੰਪਰਾ ਦੇ ਸੁਮੇਲ ਦੀ ਉੱਤਮ ਉਦਾਹਰਣ ਹੈ। ਮੁੱਖ ਮਹਿਮਾਨ ਪ੍ਰੋ. ਅਮਿਤ ਕੌਟਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਸੰਸਥਾ ਦੀ ਅਸਲ ਸਫਲਤਾ ਵਿਦਿਆਰਥੀਆਂ ਵਿੱਚ ਸਦਗੁਣਾਂ ਵਿੱਚ ਹੈ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਪਰੰਪਰਾਗਤ ਗੀਤਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਣੇ ਜਜ਼ਬਾਤ ਪ੍ਰਗਟ ਕੀਤੇ ਗਏ। ਡਾਇਰੈਕਟਰ ਵੱਲੋਂ ਵਿਦਿਆਰਥਣਾਂ ਨੂੰ ਤਿਲਕ ਲਗਾ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਵਿਦਿਆਲਾ ਦੇ ਸੀਨੀਅਰ ਪ੍ਰੋਫੈਸਰ ਡਾ. ਗੁਰਜੋਤ (ਇਤਿਹਾਸ ਵਿਭਾਗ) ਅਤੇ ਡਾ. ਨੀਰਜ ਮੈਣੀ (ਕਾਮਰਸ ਵਿਭਾਗ) ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹਿੰਦੀ ਵਿਭਾਗ ਦੀ ਸਾਲਾਨਾ ਪੱਤ੍ਰਿਕਾ ‘ਉਨਮੀਲਨ’ ਤੇ ਈ.ਸੀ.ਏ. ਤੇ ਸਪੋਰਟਸ ਵਿਭਾਗ ਦੀਆਂ ਨਿਊਜ਼ਲਾਈਨਾਂ ਵੀ ਜਾਰੀ ਕੀਤੀਆਂ ਗਈਆਂ। ਅੰਤ ’ਚ ਡਾਇਰੈਕਟਰ ਨੇ ਸਮਾਗਮ ਨੂੰ ਸਫਲ ਕਰਵਾਉਣ ਲਈ ਡਾ. ਮਧੂਮੀਤ, ਡਾ. ਸ਼ਾਲਿਨੀ ਗੁਲਾਟੀ, ਡਾ. ਪੂਨਮ ਸ਼ਰਮਾ ਤੇ ਪੂਰੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।