ਦਿਓਵਾਲ 'ਚ ਦਰਬਾਰ ਬਾਬਾ ਢੇਰੀਆਂ ਵਾਲਿਆਂ ਦਾ ਮੇਲਾ 15 ਜੂਨ ਨੂੰ
ਦਰਬਾਰ ਬਾਬਾ ਢੇਰੀਆਂ ਵਾਲੀ ਸਰਕਾਰ ਤੇ ਬਾਬਾ ਸਿਕੰਦਰ ਸ਼ਾਹ ਦਾ ਸਾਲਾਨਾ ਮੇਲਾ ਪਿੰਡ ਦਿਓਦਰਬਾਰ ਬਾਬਾ ਢੇਰੀਆਂ ਵਾਲੀ ਸਰਕਾਰ ਤੇ ਬਾਬਾ ਸਿਕੰਦਰ ਸ਼ਾਹ ਦਾ ਸਾਲਾਨਾ ਮੇਲਾ ਪਿੰਡ ਦਿਓਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਾੜ੍ਹ ਦੀ ਸੰਗਰਾਂਦ 15 ਜੂਨ ਨੂੰ ਸਮੂਹ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਬੜੀ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ
Publish Date: Mon, 12 Jun 2023 02:57 PM (IST)
Updated Date: Mon, 12 Jun 2023 02:57 PM (IST)
ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ : ਦਰਬਾਰ ਬਾਬਾ ਢੇਰੀਆਂ ਵਾਲੀ ਸਰਕਾਰ ਤੇ ਬਾਬਾ ਸਿਕੰਦਰ ਸ਼ਾਹ ਦਾ ਸਾਲਾਨਾ ਮੇਲਾ ਪਿੰਡ ਦਿਓਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਾੜ੍ਹ ਦੀ ਸੰਗਰਾਂਦ 15 ਜੂਨ ਨੂੰ ਸਮੂਹ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਬੜੀ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਵਿਚ ਹਲਕਾ ਸ਼ਾਮ ਚੁਰਾਸੀ ਤੋਂ ਹਲਕਾ ਵਿਧਾਇਕ ਡਾਕਟਰ ਰਵਜੋਤ ਸਿੰਘ ਬਤੌਰ ਮੁੱਖ ਮਹਿਮਾਨ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਮਿਤੀ 14 ਜੂਨ 2023 ਨੂੰ ਸ਼ਾਮ 6 ਵਜੇ ਚਿਰਾਂਗਾ ਦੀ ਰਸਮ ਅਦਾ ਕੀਤੀ ਜਾਵੇਗੀ। 15 ਜੂਨ 2023 ਨੂੰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਉਸ ਤੋਂ ਬਾਅਦ ਕੱਵਾਲੀਆ, ਨਕਲਾ ਅਤੇ ਨਾਮਵਾਰ ਪੰਜਾਬੀ ਗਾਇਕ ਆਪਣੀਆਂ ਗਾਇਕੀ ਦੇ ਨਾਲ਼ ਸੰਗਤਾਂ ਨੂੰ ਜੋੜਣਗੇ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਮੁੱਖ ਸੇਵਾਦਾਰ ਸੰਦੀਪ ਕੁਮਾਰ ਅਤੇ ਰਾਕੇਸ਼ ਕੁਮਾਰ ਤੋਂ ਇਲਾਵਾ ਮਾਸਟਰ ਬਲਜੀਤ ਸਿੰਘ, ਤਰਨਜੋਤ, ਹਰਮਨ, ਸੰਦੀਪ, ਸੌਰਵ, ਗੌਰਵ ਕੁਮਾਰ,ਮਨੀ, ਮਨਪ੍ਰਰੀਤ, ਗੌਰਵ, ਸੂਰਿਆ, ਬਲਦੇਵ ਰਾਜ, ਹਰਮਨ ਕੁਮਾਰ, ਭੁਪਿੰਦਰ, ਲਵਪ੍ਰਰੀਤ, ਗੌਰਵ ਚੌਹਾਨ, ਅਮਰਜੀਤ, ਨਵਜੋਤ ਸਿੰਘ, ਲੰਬੜਦਾਰ ਰਾਮਪਾਲ, ਨਰਿੰਦਰ, ਦੀਪਕ, ਜੋਗਾ ਸਿੰਘ ਰਣਜੀਤ ਕੌਰ ਪੰਚ, ਸਰਪੰਚ ਪ੍ਰਵੀਨ ਕੁਮਾਰੀ,ਰਾਜਿੰਦਰ ਕੁਮਾਰ,ਭੋਲੀ ਪੰਚ ਆਦਿ ਹਾਜ਼ਰ ਸਨ।