ਈਟਾ ਟਰੱਸਟ ਵੱਲੋਂ ‘ਸਿੱਖਿਆ ਹੀ ਜੀਵਨ’ ਰਿਲੀਜ਼
ਸਿੱਖਿਆ ਦੇ ਪ੍ਰਚਾਰ ਤੇ ਸਮਾਜ ’ਚ ਜਾਗਰੂਕਤਾ ਫੈਲਾਉਣ ਲਈ ਕਾਰਜਸ਼ੀਲ ਨਾਮਵਰ ਸੰਸਥਾ ਈਟਾ ਟਰੱਸਟ ਵੱਲੋਂ ਭੂੰਡਪਾਲ ਜਠੇਰੇ, ਪਿੰਡ ਕੁੱਕੜ ’ਚ ਇਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਈਟਾ ਟਰੱਸਟ ਦੇ ਚੇਅਰਮੈਨ ਅਤੇ ਸੰਸਥਾਪਕ ਸਤਵਿੰਦਰ ਸੁਨੇਤ ਦੀ ਸਰਪਰਸਤੀ ਹੇਠ ਕਰਵਾਇਆ।
Publish Date: Tue, 26 May 2026 09:06 PM (IST)
Updated Date: Tue, 26 May 2026 09:07 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਿੱਖਿਆ ਦੇ ਪ੍ਰਚਾਰ ਤੇ ਸਮਾਜ ’ਚ ਜਾਗਰੂਕਤਾ ਫੈਲਾਉਣ ਲਈ ਕਾਰਜਸ਼ੀਲ ਨਾਮਵਰ ਸੰਸਥਾ ਈਟਾ ਟਰੱਸਟ ਵੱਲੋਂ ਭੂੰਡਪਾਲ ਜਠੇਰੇ, ਪਿੰਡ ਕੁੱਕੜ ’ਚ ਇਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਈਟਾ ਟਰੱਸਟ ਦੇ ਚੇਅਰਮੈਨ ਅਤੇ ਸੰਸਥਾਪਕ ਸਤਵਿੰਦਰ ਸੁਨੇਤ ਦੀ ਸਰਪਰਸਤੀ ਹੇਠ ਕਰਵਾਇਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਮਨਦੀਪ ਸਿੰਘ ਹੀਰ, ਪ੍ਰਿੰਸੀਪਲ ਗੁਰੂ ਨਾਨਕ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਾਲਜ, ਸ਼ਾਮਲ ਹੋਏ। ਪ੍ਰਧਾਨਗੀ ਮੰਡਲ ’ਚ ਜੋਗਿੰਦਰ ਪਾਲ ਪ੍ਰਧਾਨ ਜਠੇਰੇ ਭੂੰਡਪਾਲ, ਡਾ. ਮਨਜਿੰਦਰ ਕੌਰ ਲੈਕਚਰਾਰ ਕੇ.ਐੱਮ.ਵੀ. ਕਾਲਜ ਜਲੰਧਰ, ਰਾਮ ਲੁਭਾਇਆ ਰਿਟਾਇਰਡ ਆਈ.ਡੀ.ਏ.ਐੱਸ. ਅਤੇ ਪ੍ਰੋ. ਸੁਖਦੇਵ ਸਾਗਰ ਨੇ ਹਾਜ਼ਰੀ ਭਰੀ। ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਸਤਵਿੰਦਰ ਸੁਨੇਤ ਦੀ ਸਿੱਖਿਆ ਸਬੰਧੀ ਖੋਜਪੂਰਕ ਪੁਸਤਕ “ਸਿੱਖਿਆ ਹੀ ਜੀਵਨ” ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਡਾ. ਮਨਦੀਪ ਸਿੰਘ ਹੀਰ, ਡਾ. ਮਨਜਿੰਦਰ ਕੌਰ ਅਤੇ ਪ੍ਰੋ. ਸੁਖਦੇਵ ਸਾਗਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਿੱਖਿਆ ਮਨੁੱਖਤਾ ਦੇ ਸਰਬਪੱਖੀ ਵਿਕਾਸ, ਸਮਾਜਿਕ ਤਰੱਕੀ ਅਤੇ ਸਮਾਜ ਦੀ ਉੱਨਤੀ ਲਈ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸਿੱਖਿਆ ਦਾ ਸਥਾਨ ਸਭ ਤੋਂ ਮਹੱਤਵਪੂਰਨ ਹੈ। ਈਟਾ ਟਰੱਸਟ ਦੇ ਚੇਅਰਮੈਨ ਸਤਵਿੰਦਰ ਸੁਨੇਤ ਨੇ ਸੰਸਥਾ ਦੀਆਂ ਪ੍ਰਾਪਤੀਆਂ, ਕਾਰਜ ਖੇਤਰ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਬਖਸੀ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਸਮਾਗਮ ਦੌਰਾਨ ਇਲਾਕੇ ਦੇ ਮਿਹਨਤੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।