ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਸਥਾਪਨਾ
ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਸਥਾਪਨਾ
Publish Date: Fri, 01 May 2026 09:48 PM (IST)
Updated Date: Fri, 01 May 2026 09:50 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ , ਗੁ: ਸਿੱਖ ਸੈਂਟਰ ਆਫ਼ ਸਿਆਟਲ ਯੂ ਐੱਸ ਏ ਅਤੇ ਸੋਚ ਸੈਂਟਰ ਸਿਆਟਲ ਅਮਰੀਕਾ ਦੇ ਸਹਿਯੋਗ ਨਾਲ ਯੂਥ ਵੈਲਫੇਅਰ ਕਲੱਬ ਵੱਲੋ ਸਥਾਨਕ ਨੁਰਾਨੀ ਮਸਜਿਦ ਵਾਲੀ ਗਲੀ ਵਿਚ ਸਥਿਤ ਐੱਨ ਆਰ ਆਈ ਜੈਨੇਂਦਰ ਪ੍ਰਾਸ਼ਰ ਦੇ ਮਕਾਨ ਵਿਚ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ, ਜਿਸਦਾ ਉਦਘਾਟਨ ਉਚੇਚੇ ਤੌਰ ’ਤੇ ਮੁੱਖ ਮਹਿਮਾਨ ਵਜੋਂ ਸੱਦੇ ਗਏ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਫ਼ੀਤਾ ਕੱਟ ਕੇ ਕੀਤਾ ਗਿਆ। ਮਾਸਟਰ ਪਰਮਿੰਦਰ ਸਿੰਘ ਪਨੇਸਰ ਸਟੇਜ ਸਕੱਤਰ ਵੱਲੋਂ ਦੱਸਿਆ ਗਿਆ ਕਿ ਪ੍ਰੋਫੈਸਰ ਸਾਹਿਬ ਕਰਨਾਟਕ ਤੋਂ ਹਨ ਤੇ ਪੰਜਾਬੀ ਨੂੰ ਵੀ ਬਹੁਤ ਪਿਆਰ ਸਤਿਕਾਰ ਦਿੰਦੇ ਹਨ। ਲਾਇਬ੍ਰੇਰੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਲਾਇਬ੍ਰੇਰੀ ਲੈ ਕੇ ਆਉਣ ਤੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇਨਾਮ ਵਜੋਂ ਨਗਦ ਪੈਸੇ ਦੇਣ। ਇਸ ਕੰਮ ਲਈ ਉਨ੍ਹਾਂ ਵੱਲੋਂ ਪ੍ਰਬੰਧਕਾਂ ਨੂੰ ਪੰਜ ਹਜ਼ਾਰ ਰੁਪਏ ਵੀ ਦਿੱਤੇ ਗਏ। ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਗੁਰੂ ਘਰਾਣੇ ਦੇ ਇਕ ਸਤਿਕਾਰਤ ਨਾਮ ਦੇ ਅਨੁਕੂਲ ਉਨ੍ਹਾਂ ਨੇ ਆਪਣੀ ਲੜਕੀ (ਧੀ) ਦਾ ਨਾਮ ਖੀਵੀ ਰੱਖਿਆ ਹੈ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਤਵੰਤਿਆਂ ਨੂੰ ਵੀ ਯਾਦ ਚਿੰਨ੍ਹ ਦਿੱਤੇ ਗਏ। ਮੌਕੇ ’ਤੇ ਸਤਿੰਦਰ ਸਿੰਘ ਮੁੱਖ ਸੇਵਾਦਾਰ, ਰਜਿੰਦਰ ਰਾਹੀ, ਸੁਖਵਿੰਦਰ ਕੰਗ, ਅਮਰਜੀਤ ਸਿੰਘ ਆਹੂਜਾ, ਅਮਨਦੀਪ ਸਿੰਘ ਦੇਵਗੁਣ, ਸੁਖਵਿੰਦਰ ਸਿੰਘ ਸੈਂਹਬੀ, ਸੁਖਵਿੰਦਰਜੀਤ ਸਿੰਘ ਚੰਦੀ, ਸੁਖਚੈਨ ਸਿੰਘ ਗਿੱਲ, ਅਜੀਤ ਸਿੰਘ ਸਿੰਧੜ, ਸ਼ਿਵ ਕੁਮਾਰ ਕਟਾਰੀਆ, ਰੁਪੇਸ਼ ਸੱਦੀ, ਅਵਤਾਰ ਸਿੰਘ ਚੰਦੀ ਤੇ ਮੋਤੀ ਲਾਲ ਕਾਲੀਆ ਵੀ ਮੌਜੂਦ ਸਨ।