ਮਨਿਸਟ੍ਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆ ਜਾਣ : ਨੰਗਲ
ਮੁਲਾਜ਼ਮ ਮੰਗਾਂ ਦੀ ਪੂਰਤੀ ਹੋਵੇ - ਤੇਜਿੰਦਰ ਸਿੰਘ ਨੰਗਲ
Publish Date: Tue, 14 Oct 2025 10:09 PM (IST)
Updated Date: Tue, 14 Oct 2025 10:11 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮਨਿਸਟਰੀਅਲ ਸਟਾਫ ਦੀਆਂ ਸਰਕਾਰਾ ਵੱਲੋਂ ਲਟਕਾਈਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਸਾਹਮਣੇ ਰੋਡ ’ਤੇ ਰੈਲੀ ਕੱਢੀ ਗਈ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਮਨਿਸਟਰੀਅਲ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਪੰਜਾਬ ਦੇ ਪੇ ਸਕੇਲ ਲਾਗੂ ਨਾ ਕਰਨਾ, ਪ੍ਰਬੇਸ਼ਨ ਪੀਰੀਅਡ ਚ ਪੂਰੀ ਤਨਖਾਹ ਨਾ ਦੇਣਾ, ਸਮੇਂ ਸਿਰ ਡੀਏ ਦੀਆਂ 16 ਫੀਸਦੀ ਕਿਸ਼ਤਾਂ ਨਾ ਦੇਣਾ ਤੇ ਪਿਛਲੀਆਂ ਕਿਸ਼ਤਾਂ ਦਾ ਬਕਾਇਆ ਨਾ ਦੇਣਾ, ਪੇ ਕਮਿਸ਼ਨ ਦਾ ਬਕਾਇਆ ਨਾ ਦੇਣਾ, ਆਉਟਸੋਰਸ ਤੇ ਠੇਕੇ ਤੇ ਭਰਤੀ ਕੀਤੇ ਤੇ ਕੱਚੇ ਕਾਮਿਆਂ ਨੂੰ ਪੂਰੀ ਤਨਖਾਹ ਨਾ ਦੇਣਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ, ਏਸੀਪੀ ਸਕੀਮ ਤੇ ਹੋਰ ਮਿਲਣ ਵਾਲੇ ਭੱਤੇ ਸਰਕਾਰ ਵੱਲੋਂ ਲਾਗੂ ਨਾ ਕਰਨਾ ਆਦਿ ਮੰਗਾਂ ਪ੍ਤੀ ਧਾਰੀ ਚੁੱਪ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਵੱਖ-ਵੱਖ ਵਿਭਾਗਾਂ ਦੀਆਂ ਵਿਭਾਗੀ ਮੰਗਾਂ ਪੂਰੀਆਂ ਨਾ ਹੋਣ ਕਰਕੇ ਅੱਜ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਗਈ। ਜਨਰਲ ਸਕੱਤਰ ਵਿਨੋਦ ਸਾਗਰ ਨੇ ਦੱਸਿਆ ਕੇ ਯੂਨੀਅਨ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ 16 ਅਕਤੂਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ’ਚ ਜਲੰਧਰ ਦੇ ਮੁਲਾਜ਼ਮ ਵੱਡੇ ਪੱਧਰ ’ਤੇ ਸ਼ਾਮਲ ਹੋਣਗੇ। ਇਸ ਮੌਕੇ ਜੋਰਾਵਰ ਸਿੰਘ ਚੇਅਰਮੈਨ, ਦਿਨੇਸ਼ ਕੁਮਾਰ, ਅਮਿਤ ਸ਼ਰਮਾ, ਹਰਭਜਨ ਸਿੰਘ, ਅਮਰਪ੍ਰੀਤ ਸਿੰਘ ਪਰਮਾਰ, ਸੁਖਵਿੰਦਰ ਸਿੰਘ, ਦਵਿੰਦਰ ਭੱਟੀ, ਰਣਜੀਤ ਰਾਵਤ, ਸੁਖਦੇਵ ਬਸਰਾ, ਗਗਨਦੀਪ, ਸੁਖਜੀਤ ਸਿੰਘ, ਗਗਨ ਅਜ਼ਾਦ, ਪਵਨ ਕੁਮਾਰ, ਅਸ਼ੋਕ ਭਾਰਤੀ, ਨਵਜੋਤ ਮੱਕੜ, ਹਰਪ੍ਰੀਤ ਸਿੰਘ, ਇੰਦਰਦੀਪ ਸਿੰਘ ਕੋਹਲੀ, ਜਸਵੰਤ ਸਿੰਘ, ਡਿੰਪਲ ਰਹੇਲਾ, ਸੁਨੀਲ ਭੰਡਾਰੀ, ਗੁਰਬਚਨ ਸਿੰਘ ਹਾਜ਼ਰ ਸਨ।