ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਤ ਭਾਸ਼ਣ ਮੁਕਾਬਲੇ ਕਰਵਾਏ
ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਵਿਦਿਆ ਸਮਾਗਮ ਕਰਵਾਇਆ
Publish Date: Mon, 20 Apr 2026 08:12 PM (IST)
Updated Date: Mon, 20 Apr 2026 08:15 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਰਾਮਾਂ ਮੰਡੀ (ਕਾਕੀ ਪਿੰਡ) ਵੱਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਵਿਦਿਆ ਸਮਾਗਮ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਡਾ. ਅੰਬੇਡਕਰ ਦੇ ਜੀਵਨ ਤੇ ਉਨ੍ਹਾਂ ਦੇ ਮਿਸ਼ਨ ’ਤੇ ਅਧਾਰਿਤ ਭਾਸ਼ਣ ਪੇਸ਼ ਕੀਤੇ। ਇਸ ਦੌਰਾਨ ਲਿਖਤੀ ਮੁਕਾਬਲੇ ਕਰਵਾਏ, ਜਿਸ ’ਚ ਵਿਦਿਆਰਥੀਆਂ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਜੀਸੀ ਕੌਲ ਹਾਜ਼ਰ ਹੋਏ, ਜਦਕਿ ਜੱਜਾਂ ਦੀ ਭੂਮਿਕਾ ਸੰਤੋਸ਼ ਬੰਗੜ, ਡਾ. ਜੀਸੀ ਕੌਲ ਤੇ ਸਤਵਿੰਦਰ ਸੁਨੇਤ ਨੇ ਨਿਭਾਈ। ਸਮਾਗਮ ਦੌਰਾਨ ਸੁਸਾਇਟੀ ਵੱਲੋਂ ਤਿਆਰ ਕੀਤਾ ਬਾਬਾ ਸਾਹਿਬ ਦੀ ਤਸਵੀਰ ਵਾਲਾ ਕੈਲੰਡਰ ਵੀ ਜਾਰੀ ਕੀਤਾ ਗਿਆ। ਸੁਸਾਇਟੀ ਦੇ ਅਹੁਦੇਦਾਰਾਂ ’ਚ ਚੇਅਰਮੈਨ ਮਾਨ ਰਾਮ ਲੁਭਾਇਆ, ਪ੍ਰਧਾਨ ਵਿਜੈ ਕੁਮਾਰ ਬੱਧਣ, ਸੀਨੀਅਰ ਵਾਇਸ ਪ੍ਰਧਾਨ ਕੇਵਲ ਚੰਦ ਪਾਲ, ਜਨਰਲ ਸਕੱਤਰ ਰੋਸ਼ਨ ਲਾਲ ਭਾਰਤੀ, ਕੈਸ਼ੀਅਰ ਬਲਵਿੰਦਰ ਕੁਮਾਰ ਸਰੋਆ, ਵਾਈਸ ਪ੍ਰਧਾਨ ਸ਼ਿਵ ਕੁਮਾਰ ਬਾਲੀ ਸਮੇਤ ਹੋਰ ਮੈਂਬਰਾਂ ਨੇ ਸਮਾਗਮ ਨੂੰ ਸਫਲ ਬਣਾਉਣ ’ਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਧਰਮ ਚੰਦ ਬੰਗੜ, ਪ੍ਰਿੰਸੀਪਲ (ਰਿਟਾਇਰਡ) ਰੋਮਾ ਕੌਲ, ਦਿਨੇਸ਼ ਸ਼ਰਮਾ (ਪ੍ਰਧਾਨ, ਸਾਰਥੀ ਵੈੱਲਫੇਅਰ ਸੁਸਾਇਟੀ), ਅੰਮ੍ਰਿਤਲਾਲ ਤੇ ਹੋਰ ਪਤਵੰਤੇ ਵੀ ਮੌਜੂਦ ਸਨ।