ਜਲੰਧਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ
ਮਨੁਪਾਲ ਸ਼ਰਮਾ, ਜਲੰਧਰ : ਇਕ ਵਾਰ ਮੁੜ ਸੀਸਮਿਕ ਜ਼ੋਨ 'ਚ ਚਾਰ 'ਚ ਰੇਤਲੀ ਜ਼ਮੀਨ 'ਤੇ ਖੜ੍ਹਾ ਮਹਾਨਗਰ ਜਲੰਧਰ ਵੀਰਵਾਰ ਦੇਰ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠਿਆ। ਖੁਸ਼ਕਿਸਮਤੀ ਰਹੀ ਝਟਕੇ ਤੇਜ਼ ਨਹੀਂ ਸਨ, ਇਸ ਲਈ ਕੁਝ ਕੁ ਮਹਿਸੂਸ ਹੋਏ ਤੇ ਕੁਝ ਨੂੰ ਇਸ ਬਾਰੇ ਸੋਸ਼ਲ ਮੀਡੀਆ ਤੋਂ ਪਤਾ ਲੱਗਾ।
Publish Date: Thu, 04 Apr 2024 11:38 PM (IST)
Updated Date: Thu, 04 Apr 2024 11:38 PM (IST)
ਮਨੁਪਾਲ ਸ਼ਰਮਾ, ਜਲੰਧਰ : ਇਕ ਵਾਰ ਮੁੜ ਸੀਸਮਿਕ ਜ਼ੋਨ 'ਚ ਚਾਰ 'ਚ ਰੇਤਲੀ ਜ਼ਮੀਨ 'ਤੇ ਖੜ੍ਹਾ ਮਹਾਨਗਰ ਜਲੰਧਰ ਵੀਰਵਾਰ ਦੇਰ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠਿਆ। ਖੁਸ਼ਕਿਸਮਤੀ ਰਹੀ ਝਟਕੇ ਤੇਜ਼ ਨਹੀਂ ਸਨ, ਇਸ ਲਈ ਕੁਝ ਕੁ ਮਹਿਸੂਸ ਹੋਏ ਤੇ ਕੁਝ ਨੂੰ ਇਸ ਬਾਰੇ ਸੋਸ਼ਲ ਮੀਡੀਆ ਤੋਂ ਪਤਾ ਲੱਗਾ। ਚਿੰਤਾਜਨਕ ਇਹ ਰਿਹਾ ਕਿ ਸਰਕਾਰੀ ਤੰਤਰ ਕੋਲ ਭੂਚਾਲ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਸੀ। ਇਹ ਹੀ ਵਜ੍ਹਾ ਹੈ ਕਿ ਭੂਚਾਲ ਨੂੰ ਲੈ ਕੇ ਅਤਿ-ਸੰਵੇਦਨਸ਼ੀਲ ਜਲੰਧਰ 'ਚ ਸਰਕਾਰ ਵੱਲੋਂ ਅਜਿਹਾ ਕੋਈ ਸਿਸਟਮ ਸਥਾਪਤ ਨਹੀਂ ਕੀਤਾ ਜਾ ਸਕਿਆ, ਜਿਥੇ ਭੂਚਾਲ ਤੋਂ ਬਚਾਅ ਤੇ ਇਸ ਬਾਰੇ ਜਾਗਰੂਕ ਕਰਨ ਲਈ ਕੋਈ ਯਤਨ ਅਮਲ 'ਚ ਲਿਆਂਦਾ ਜਾ ਸਕੇ। ਭੂਚਾਲ ਦੇ ਦਿ੍ਸ਼ਟੀਕੋਣ ਨਾਲ ਦੇਸ਼ ਦੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਸ਼ਹਿਰਾਂ 'ਚ ਜਲੰਧਰ ਵੀ ਸ਼ਾਮਲ ਹੈ। ਜਲੰਧਰ ਸਿਸਮਿਕ ਜ਼ੋਨ ਚਾਰ 'ਚ ਸਥਿਤ ਹੈ। ਜਿਥੇ ਅੱਠ ਰੀਡਿੰਗ ਤੱਕ ਨਾਲ ਤੀਬਰਤਾ ਨਾਲ ਭੂਚਾਲ ਆ ਸਕਦੇ ਹਨ। ਪੰਜਾਬ 'ਚ ਜਲੰਧਰ ਤੋਂ ਇਲਾਵਾ ਜ਼ੋਨ-4 'ਚ ਅੰਮਿ੍ਤਸਰ, ਲੁਧਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਸ਼ਾਮਲ ਹਨ।
ਹੈਦਰਾਬਾਦ ਸਥਿਤ ਕੌਮਾਂਤਰੀ ਸੂਚਨਾ ਤੇ ਤਕਨੀਕੀ ਸੰਸਥਾਨ (ਆਈਆਈਆਈਟੀਐੱਚ) ਤੇ ਕੌਮੀ ਆਫ਼ਤ ਪ੍ਰਬੰਧਤ ਅਥਾਰਟੀ (ਐÎੱਨਡੀਐੱਮਏ) ਵੱਲੋਂ ਤਿਆਰ ਭੂਚਾਲ ਆਫ਼ਤ ਜ਼ੋਖਮ ਸੂਚਕਅੰਕ (ਈਡੀਆਰਆਈ) ਦੀ ਰਿਪੋਰਟ 'ਚ ਵੀ ਜਲੰਧਰ ਦੇ ਭੂਚਾਲ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ। ਇਸ ਰਿਪੋਰਟ 'ਚ ਸ਼ਹਿਰਾਂ ਤੇ ਇਕ ਜ਼ਿਲ੍ਹੇ ਨੂੰ ਭੂਚਾਲ ਪ੍ਰਤੀ ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਸੀ।