‘ਧਰਤੀ ਬਚਾਓ, ਜੀਵਨ ਬਚਾਓ' ਦਾ ਦਿੱਤਾ ਸੁਨੇਹਾ
ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਮਨਾਇਆ
Publish Date: Thu, 23 Apr 2026 07:45 PM (IST)
Updated Date: Thu, 23 Apr 2026 07:49 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ਤੇ ਕਿੰਡਰਗਾਰਟਨ ਵਿੰਗ ’ਚ ਧਰਤੀ ਦਿਵਸ ਮਨਾਇਆ ਗਿਆ। ਵਿਸ਼ੇਸ਼ ਅਸੈਂਬਲੀ ਨਾਲ ਸ਼ੁਰੂ ਹੋਏ ਸਮਾਗਮ ’ਚ ਧਰਤੀ ਮਾਤਾ ਨੂੰ ਦਰਸਾਉਂਦੇ ਹੋਏ ਐਂਕਰ ਨੇ ਵਿਦਿਆਰਥੀਆਂ ਨੂੰ ਗ੍ਰਹਿ ਦੀ ਰੱਖਿਆ ਤੇ ਸੰਭਾਲ ਕਰਨ ਲਈ ਭਾਵਨਾਤਮਕ ਤੌਰ ਤੇ ਅਪੀਲ ਕੀਤੀ। ਸੀਨੀਅਰ ਵਿੰਗ ’ਚ ਕਾਲੀਦਾਸ ਹਾਊਸ ਵੱਲੋਂ ਇਹ ਸਮਾਗਮ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਧਰਤੀ ਤੇ ਸਰੋਤਾਂ ਦੀ ਸੰਭਾਲ ਲਈ ਸੰਦੇਸ਼ ਦਿੱਤਾ। ਉਪਰੰਤ ਆਪਣੇ ਈਕੋ-ਥੀਮ ਵਾਲੇ ਪਹਿਰਾਵੇ ’ਚ ਵਿਦਿਆਰਥੀਆਂ ਨੇ ਡਾਂਸ ਦੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਧਰਤੀ ਨੂੰ ਸਾਫ ਸੁਥਰਾ ਰੱਖਣ ਦੀ ਭਾਵਨਾ ਨੂੰ ਉਜਾਗਰ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ। ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਗਿਆ। ਕਾਲੀਦਾਸ ਹਾਊਸ ਨੇ ਅਧਿਆਪਕਾਂ ਨੂੰ ਵਾਤਾਵਰਨ-ਅਨੁਕੂਲ ਟੋਕਨ ਵਜੋਂ ਬੀਜ ਪੇਪਰ ਹਾਰਟ ਟੈਗ ਵੀ ਭੇਟ ਕੀਤੇ। ਇਸ ਮੌਕੇ ਪ੍ਰਿੰਸੀਪਲ ਡਾ.ਸੋਨੀਆ ਮਾਗੋ ਨੇ ਵਿਦਿਆਰਥੀਆਂ ਨੂੰ ਧਰਤੀ ਦੇ ਸਰੋਤਾਂ ਦੀ ਕਦਰ ਕਰਨ ਲਈ ਉਤਸ਼ਾਹਿਤ ਕੀਤਾ। ਕੇਜੀ ਵਿੰਗ ’ਚ ਵੀ ਵਾਤਾਵਰਨ ਤੇ ਧਰਤੀ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਨੇ ਕੱਵਾਲੀ ਪੇਸ਼ ਕਰਦਿਆਂ ਧਰਤੀ ਪ੍ਰਤੀ ਪਿਆਰ, ਦੇਖਭਾਲ ਤੇ ਜ਼ਿੰਮੇਵਾਰੀ ਦਾ ਸੰਦੇਸ਼ ਬਹੁਤ ਹੀ ਸੁੰਦਰ ਢੰਗ ਨਾਲ ਫੈਲਾਇਆ।