ਦਿਵਿਆ ਜਯੋਤੀ ਸਕੂਲ ਵਿਖੇ 'ਧਰਤੀ ਦਿਵਸ' ਮਨਾਇਆ
ਦਿਵਿਆ ਜਯੋਤੀ ਸਕੂਲ ਵਿਖੇ 'ਧਰਤੀ ਦਿਵਸ' ਮਨਾਇਆ
Publish Date: Wed, 22 Apr 2026 08:01 PM (IST)
Updated Date: Wed, 22 Apr 2026 08:04 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਦਿਵਿਆ ਜਯੋਤੀ ਪਬਲਿਕ ਹਾਈ ਸਕੂਲ, ਸ਼ਾਹਕੋਟ ’ਚ 'ਧਰਤੀ ਦਿਵਸ' ਮਨਾਇਆ ਗਿਆ। ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੇ ਨਾਟਕ ਪੇਸ਼ ਕੀਤੇ ਗਏ। ਰੁੱਖ ਲਗਾਉਣਾ ਤੇ ਸੰਭਾਲਣਾ, ਜਾਨਵਰਾਂ ਪ੍ਰਤੀ ਸਨੇਹ ਤੇ ਦਇਆ ਭਾਵਨਾ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਤੇ ਵੇਸਟ ਮਟੀਰੀਅਲ ਦੀ ਮੁੜ ਵਰਤੋਂ ਵਰਗੇ ਅਹਿਮ ਮੁੱਦਿਆਂ 'ਤੇ ਅਧਿਆਪਕਾ ਵੱਲੋਂ ਚਾਨਣਾ ਪਾਇਆ ਗਿਆ। ਸਕੂਲ ਦੇ ਕੋ-ਆਰਡੀਨੇਟਰ ਮਾਨਸੀ ਬਾਂਸਲ ਤੇ ਪ੍ਰਿੰਸੀਪਲ ਡਿੰਪਲ ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਪੂਰੇ ਬ੍ਰਹਿਮੰਡ ਵਿੱਚ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਸੰਭਵ ਹੈ। ਉਨ੍ਹਾਂ ਕੁਦਰਤੀ ਸਰੋਤਾਂ ਦੀ ਮਹੱਤਤਾ ਤੇ ਧਰਤੀ ਨੂੰ ਹਰਿਆ-ਭਰਿਆ ਰੱਖਣ ਤੇ ਇਸ ਦੀ ਸੰਭਾਲ ਕਰਨਾ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਸਿਮੀ ਕੁਮਰਾ, ਪੂਨਮ ਭੱਲਾ, ਸੰਗੀਤਾ ਗੋਇਲ, ਸੁਰਭੀ, ਜੋਤੀ, ਲਵਿਤਾ, ਸ਼ਰਨਜੀਤ ਕੌਰ, ਮਨਜਿੰਦਰ ਕੌਰ, ਪਰਮਿੰਦਰ ਕੌਰ, ਰਾਜਿੰਦਰ ਕੌਰ, ਰਮਨਦੀਪ ਕੌਰ, ਅਜਿੰਦਰ ਕੌਰ ਤੇ ਇਸ਼ਦੀਪ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।