ਨਸ਼ੇ ’ਚ ਟੱਲੀ ਨੌਜਵਾਨ ਨੇ ਦਾਤਰ ਨਾਲ ਕਈ ਕੀਤੇ ਜ਼ਖ਼ਮੀ
ਜਾਸ, ਜਲੰਧਰ : ਜਲੰਧਰ
Publish Date: Sun, 03 May 2026 01:08 AM (IST)
Updated Date: Sun, 03 May 2026 01:11 AM (IST)
ਜਾਸ, ਜਲੰਧਰ : ਜਲੰਧਰ ਦੇ ਟ੍ਰਾਂਸਪੋਰਟ ਨਗਰ ’ਚ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਫੈਲ ਗਈ, ਜਦੋਂ ਨਸ਼ੇ ’ਚ ਟੱਲੀ ਇਕ ਨੌਜਵਾਨ ਨੇ ਦਾਤਰ ਲੈ ਕੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ ਦੌਰਾਨ ਪੀਸੀ ਆਰ ਰੋਮਿਓ 38 ਦੀ ਟੀਮ ਇਲਾਕੇ ’ਚ ਗਸ਼ਤ ਕਰ ਰਹੀ ਸੀ, ਜਦੋਂ ਲੋਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ।
ਮੌਕੇ 'ਤੇ ਪੁੱਜੇ ਪੀਸੀ ਆਰ 38 ਦੇ ਏਐੱਸਆਈ ਤ੍ਰਿਲੋਚਨ ਸਿੰਘ ਨੇ ਨੌਜਵਾਨ ਤੋਂ ਤੇਜ਼ਧਾਰ ਹਥਿਆਰ ਖੋਹ ਕੇ ਉਸ ਨੂੰ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟ੍ਰਾਂਸਪੋਰਟ ਨਗਰ ਦੇ ਅਹਾਤੇ ’ਚ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਇਕ ਵਿਅਕਤੀ ਦਾਤਰ ਲੈ ਕੇ ਮੌਕੇ 'ਤੇ ਪੁੱਜਾ ਤੇ ਸਾਰੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਪਰ ਪੁਲਿਸ ਨੇ ਉਸ ਨੂੰ ਫੌਰੀ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।