ਅਮਰੀਕੀ ਫ਼ੌਜ ਨੇ ਡਰੱਗ ਤਸਕਰੀ ਵਾਲੀ ਕਿਸ਼ਤੀ ’ਤੇ ਚਲਾਈਆਂ ਗੋਲੀਆਂ, ਦੋ ਦੀ ਮੌਤ
ਵਾਸ਼ਿੰਗਟਨ (ਏਪੀ) : ਅਮਰੀਕੀ
Publish Date: Sat, 25 Apr 2026 08:25 PM (IST)
Updated Date: Sat, 25 Apr 2026 08:28 PM (IST)
ਵਾਸ਼ਿੰਗਟਨ (ਏਪੀ) : ਅਮਰੀਕੀ ਫ਼ੌਜ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ’ਚ ਕਥਿਤ ਡਰੱਗ ਤਸਕਰੀ ’ਚ ਸ਼ਾਮਲ ਇਕ ਕਿਸ਼ਤੀ ’ਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਕਾਰਵਾਈ ਉਸ ਮੁਹਿੰਮ ਦਾ ਹਿੱਸਾ ਹੈ, ਜਿਸ ਨੂੰ ਟਰੰਪ ਪ੍ਰਸ਼ਾਸਨ ਸਤੰਬਰ ਤੋਂ ਚਲਾ ਰਿਹਾ ਹੈ ਤੇ ਹੁਣ ਤੱਕ ਅਜਿਹੇ ਹਮਲਿਆਂ ’ਚ 183 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕੀ ਦੱਖਣੀ ਕਮਾਨ ਨੇ ਦਾਅਵਾ ਕੀਤਾ ਕਿ ਕਾਰਵਾਈ ਤਸਕਰੀ ਦੇ ਜਾਣੂ ਸਮੁੰਦਰੀ ਮਾਰਗਾਂ ’ਤੇ ਕੀਤੀ ਗਈ। ਇੰਟਰਨੈੱਟ ਮੀਡੀਆ ’ਤੇ ਜਾਰੀ ਵੀਡੀਓ ’ਚ ਇਕ ਕਿਸ਼ਤੀ ਨੂੰ ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ’ਚ ਘਿਰਦੇ ਦਿਖਾਇਆ ਗਿਆ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਜਿਨ੍ਹਾਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ’ਚ ਅਸਲ ’ਚ ਡਰੱਗਜ਼ ਹੈ ਵੀ ਸੀ ਜਾਂ ਨਹੀਂ।