ਡਾ. ਸੈਮੂਅਲ ਹੈਨੀਮਨ ਦੀ ਜੈਅੰਤੀ ਸਬੰਧੀ ਸਮਾਗਮ 26 ਨੂੰ
ਜਾਸ, ਜਲੰਧਰ : ਹੋਮਿਓਪੈਥੀ
Publish Date: Thu, 23 Apr 2026 09:12 PM (IST)
Updated Date: Thu, 23 Apr 2026 09:16 PM (IST)
ਪੱਤਰ ਪ੍ਰੇਰਕ, ਜਲੰਧਰ : ਹੋਮਿਓਪੈਥੀ ਦੇ ਪਿਤਾ ਡਾ. ਸੈਮੂਅਲ ਹੈਨੀਮਨ ਦੀ 271ਵੀਂ ਜੈਅੰਤੀ ਮੌਕੇ 'ਤੇ ਦੋਆਬਾ ਹੋਮਿਓਪੈਥਿਕ ਸਟੱਡੀ ਸਰਕਲ ਵੱਲੋਂ ਐਤਵਾਰ 26 ਅਪ੍ਰੈਲ ਨੂੰ ਹੋਟਲ ਪ੍ਰੈਸੀਡੈਂਟ ਨਿਊ ਕੋਰਟ ’ਚ ਦੁਪਹਿਰ 2 ਵਜੇ ਖਾਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੋਆਬਾ ਹੋਮਿਓਪੈਥਿਕ ਸਟੱਡੀ ਸਰਕਲ ਦੇ ਕਨਵੀਨਰ ਡਾ. ਚਰਨਜੀਤ ਲਾਲ ਨੇ ਦੱਸਿਆ ਕਿ ਲਾਰਡ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਪ੍ਰਿੰਸੀਪਲ ਡਾ. ਪ੍ਰਮੋਦ ਕੁਮਾਰ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਨਾਲ ਹੀ ਹੈਨੀਮਨੀਅਨ ਐਵਾਰਡੀ ਡਾ. ਨੀਲਮ ਅਵਤਾਰ ਸਿੰਘ, ਵੈਟਰਨ ਹੋਮਿਓਪੈਥ ਐਵਾਰਡੀ ਡਾ. ਜੇ.ਕੇ ਵਿੱਗ ਤੇ ਐੱਮਡੀ ਡਾ. ਮੁਖਤਿੰਦਰ ਸਿੰਘ ਖਾਸ ਮਹਿਮਾਨ ਵਜੋਂ ਸ਼ਾਮਲ ਹੋਣਗੇ। ਡਾ. ਚਰਨਜੀਤ ਲਾਲ ਨੇ ਕਿਹਾ ਕਿ ਇਸ ਮੌਕੇ ਚੇਅਰਮੈਨ ਡਾ. ਸ਼ਕਤੀ ਮਹਿੰਦਰੂ ਤੇ ਫਾਈਨਾਂਸ਼ੀਅਲ ਸਕੱਤਰ ਡਾ. ਸੁਭਾਸ ਚੰਦਰ ਨਿਸ਼ਤੰਦਰਾ ਤੇ ਹੋਮਿਓਪੈਥੀ ਦੇ ਮਾਹਿਰ્ઞ ਡਾ. ਸੈਮੂਅਲ ਹੈਨੀਮਨ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਤਜਰਬੇ ਸਾਂਝੇ ਕਰਨਗੇ। ਇਸ ਪ੍ਰੋਗਰਾਮ ’ਚ ਸ਼ਾਮਲ ਹੋਣਾ ਸਿਰਫ਼ ਡਾ. ਹੈਨੀਮਨ ਦੀ ਯਾਦ ਨੂੰ ਮਨਾਉਣ ਦਾ ਮੌਕਾ ਨਹੀਂ, ਸਗੋਂ ਹੋਮਿਓਪੈਥੀ ਦੇ ਖੇਤਰ ਵਿਚ ਨਵੇਂ ਵਿਚਾਰਾਂ ਤੇ ਅਨੁਭਵਾਂ ਨੂੰ ਸਾਂਝਾ ਕਰਨ ਦਾ ਵੀ ਇਕ ਸੁਨਹਿਰਾ ਮੌਕਾ ਹੈ।