ਡਾ. ਜੇਬੀ ਸਿੰਘ ਸੇਖੋਂ ਤੇ ਅਜਮੇਰ ਸਿੱਧੂ ਦਾ ਸਨਮਾਨ 4 ਨੂੰ
ਡਾ. ਜੇਬੀ ਸਿੰਘ ਸੇਖੋਂ ਤੇ ਅਜਮੇਰ ਸਿੱਧੂ ਦਾ ਸਨਮਾਨ 4 ਮਈ ਨੂੰ
Publish Date: Tue, 28 Apr 2026 06:50 PM (IST)
Updated Date: Wed, 29 Apr 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਦੇ ਸਿਰਮੌਰ ਗਲਪ ਲੇਖਕ ਅਜਮੇਰ ਸਿੱਧੂ ਤੇ ਨਾਮਵਰ ਸਾਹਿਤ ਚਿੰਤਕ ਡਾ. ਜੇਬੀ ਸਿੰਘ ਸੇਖੋਂ ਦਾ ਸਨਮਾਨ ਸਮਾਰੋਹ 4 ਮਈ ਨੂੰ ਸਵੇਰੇ 10 ਵਜੇ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਿਹਾ ਹੈ। ਇਪਸਾ ਆਸਟਰੇਲੀਆ ਦੇ ਸਹਿਯੋਗ ਨਾਲ ਸਾਹਿਤ ਕਲਾ ਕੇਂਦਰ ਵੱਲੋਂ ਦਿੱਤੇ ਜਾਂਦੇ ਗ਼ਦਰੀ ਭਾਈ ਸੰਤੋਖ ਸਿੰਘ ਯਾਦਗਾਰੀ ਪੁਰਸ਼ਕਾਰ ਅਤੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸ਼ਕਾਰ ਨਾਲ ਸੰਬੰਧਤ ਇਹ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਦੇ ਮੌਲਵੀ ਬਰਕਤ ਉੱਲਾ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਗ਼ਦਰੀ ਭਾਈ ਸੰਤੋਖ ਸਿੰਘ ਯਾਦਗਾਰੀ ਪੁਰਸ਼ਕਾਰ ਸਾਹਿਤ ਚਿੰਤਕ ਡਾ. ਜੇ.ਬੀ.ਸਿੰਘ ਸੇਖੋਂ ਨੂੰ ਅਤੇ ਗ਼ਦਰੀ ਬਾਬਾ ਜਵਾਲਾ ਸਿੰਘ ਯਾਦਗਾਰੀ ਪੁਰਸ਼ਕਾਰ ਪੰਜਾਬੀ ਗਲਪ ਲੇਖਕ ਅਜਮੇਰ ਸਿੱਧੂ ਨੂੰ ਦਿੱਤਾ ਜਾਵੇਗਾ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਦੇ ਪ੍ਰਧਾਨ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਨਰਿੰਦਰ ਪਾਲ ਕੰਗ ਨੇ ਦੱਸਿਆ ਕਿ ਇਸ ਪੁਰਸ਼ਕਾਰ ਵਿੱਚ ਦੋਨਾਂ ਸਨਮਾਨਤ ਸਖਸ਼ੀਅਤਾਂ ਨੂੰ 21-21 ਹਜ਼ਾਰ ਰੁਪਏ ਨਕਦ ਅਤੇ ਦੁਸ਼ਾਲੇ ਤੇ ਸਿਮਰੀਤੀ ਚਿੰਨ੍ਹ ਦੇ ਕੇ ਉਨਾਂ ਦੀ ਰਚਨਾਤਮਕ ਪ੍ਰਤਿਭਾ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਵਿੱਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸਾਬਕਾ ਪਿ੍ਰੰਸੀਪਲ ਅਤੇ ਨਾਮਵਰ ਖੇਡ ਲੇਖਕ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਸੁਰਜੀਤ ਜੱਜ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਉੱਘੇ ਗਲਪਕਾਰ ਭਗਵੰਤ ਰਸੂਲਪੁਰੀ ਦੇਸ਼ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਅਤੇ ਕੇਂਦਰ ਦੇ ਸਰਪ੍ਰਸਤ ਇੰਜ. ਸ਼ੀਤਲ ਸਿੰਘ ਸੰਘਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ। ਇਸ ਸਮਾਗਮ ਦਾ ਮੰਚ ਸੰਚਾਲਨ ਇੰਜ. ਮਨੋਹਰ ਖਹਿਰਾ ਕਰਨਗੇ। ਸਨਮਾਨ ਦੀ ਰਸਮ ਤੋਂ ਉਪਰੰਤ ਪੰਜਾਬੀ ਦੇ ਨਾਮਵਰ ਸ਼ਾਇਰ ਆਪਣਾ-ਆਪਣਾ ਕਲਾਮ ਪ੍ਰਸਤੁਤ ਕਰਨਗੇ। ਵਰਣਨਯੋਗ ਹੈ ਕਿ ਇਪਸਾ ਆਸਟਰੇਲੀਆ ਦੇ ਰੂਹ-ਇ-ਰਵਾਂ ਉੱਘੇ ਅਗਾਂਹਵਧੂ ਸ਼ਾਇਰ ਸਰਬਜੀਤ ਸੋਹੀ ਅਤੇ ਜਸਕਰਨ ਸ਼ੀਂਹ ਆਪਣੇ ਸਾਥੀਆਂ ਸਹਿਤ ਇਸ ਸਮਾਗਮ ਨਾਲ ਆਨਲਾਈਨ ਜੁੜਨਗੇ।