ਡਾ. ਅੰਬੇਡਕਰ ਹਮੇਸ਼ਾ ਦਿਲਾਂ ’ਚ ਅਮਰ ਰਹਿਣਗੇ : ਡਾ. ਜੱਸਲ
ਡਾ. ਬੀਆਰ ਅੰਬੇਡਕਰ ਹਮੇਸ਼ਾ ਦਿਲਾਂ ’ਚ ਅਮਰ ਰਹਿਣਗੇ : ਡਾ. ਪਰਮਜੀਤ ਜੱਸਲ
Publish Date: Sun, 03 May 2026 06:03 PM (IST)
Updated Date: Mon, 04 May 2026 04:11 AM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਲਾਂਬੜਾ ਦੇ ਪਿੰਡ ਬਸ਼ੇਸ਼ਰਪੁਰ ਵਿਖੇ ਡਾ. ਬੀ.ਆਰ. ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ (ਜਲੰਧਰ), ਐੱਨਆਰਆਈ ਤੇ ਗ੍ਰਾਮ ਪੰਚਾਇਤ ਬਸ਼ੇਸ਼ਰਪੁਰ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਦਿ ਗ੍ਰੇਟ ਅੰਬੇਡਕਰ ਨਾਟਕ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਤੇ ਪਰਮਜੀਤ ਪਰਮ ਵੱਲੋਂ ਮਿਸ਼ਨਰੀ ਗੀਤ ਗਾਏ ਗਏ। ਇਸ ਮੌਕੇ ਪਿੰਡ ਦੇ ਸਰਕਾਰੀ ਸਕੂਲ ਦੇ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ’ਚ ਸਾਬਕਾ ਸਰਪੰਚ ਪਰਮਜੀਤ ਜੱਸਲ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ’ਤੇ ਗੁਰੂ ਕੇ ਲੰਗਰ ਵਰਤਾਏ ਗਏ।