ਡਾ. ਅੰਬੇਡਕਰ ਫਰੀ ਸਟੱਡੀ ਸੈਂਟਰ ਕਰਾੜੀ ਵੱਲੋਂ 135ਵਾਂ ਜਨਮ ਦਿਵਸ ਮਨਾਇਆ
ਡਾ. ਬੀਆਰ ਅੰਬੇਡਕਰ ਫਰੀ ਸਟੱਡੀ ਸੈਂਟਰ ਕਰਾੜੀ ਵੱਲੋਂ 135ਵਾਂ ਜਨਮ ਦਿਵਸ ਮਨਾਇਆ
Publish Date: Sun, 03 May 2026 09:51 PM (IST)
Updated Date: Mon, 04 May 2026 04:17 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡਾ. ਬੀ.ਆਰ. ਅੰਬੇਡਕਰ ਫਰੀ ਸਟੱਡੀ ਸੈਂਟਰ ਐਂਡ ਮਿਸ਼ਨ ਸੁਸਾਇਟੀ ਕਰਾੜੀ ਅਤੇ ਨਗਰ ਵਾਸੀਆਂ ਵੱਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 135ਵਾਂ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਟੇਟ ਐਵਾਰਡੀ ਮਾਸਟਰ ਪ੍ਰਵੀਨ ਕੁਮਾਰ, ਲਾਜਵੰਤੀ, ਨੀਲਮ ਤੇ ਬੰਦਨਾ ਦੀ ਅਗਵਾਈ ਹੇਠ ਬੱਚਿਆਂ ਨੂੰ ਡਾ. ਅੰਬੇਡਕਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨਾਲ ਸਬੰਧਤ ਕੋਰੀਓਗ੍ਰਾਫੀਆਂ, ਨਾਟਕ ਅਤੇ ਭਾਸ਼ਣ ਪ੍ਰਸਤੁਤ ਕਰਨ ਲਈ ਤਿਆਰ ਕੀਤਾ ਗਿਆ, ਜਿਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਜ਼ਿਕਰਯੋਗ ਹੈ ਕਿ ਮਾਸਟਰ ਪ੍ਰਵੀਨ ਕੁਮਾਰ ਪਿਛਲੇ ਲਗਭਗ 2 ਸਾਲਾਂ ਤੋਂ ਇਹ ਫਰੀ ਸਟੱਡੀ ਸੈਂਟਰ ਚਲਾ ਰਹੇ ਹਨ, ਜਿਸ ਵਿੱਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਕਰਾੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਦੇ ਪੋਜ਼ੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਵੀ ਸਟੱਡੀ ਸੈਂਟਰ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮਾਸਟਰ ਪ੍ਰਵੀਨ ਕੁਮਾਰ (ਸਟੇਜ ਸਕੱਤਰ), ਲਾਜਵੰਤੀ, ਨੀਲਮ, ਬੰਦਨਾ, ਜੋਤੀ, ਕਮਲਜੀਤ, ਰੂਪ ਲਾਲ, ਗੁਰਨਾਮ ਦਾਸ, ਪੰਚ ਗੁਰਦੇਵ ਚੰਦ, ਨਿਰੰਜਨ ਦਾਸ, ਯਸ਼ਪਾਲ, ਸੁਖਵਿੰਦਰ (ਗੋਲਡੀ), ਬਲਵਿੰਦਰ ਕੁਮਾਰ (ਰਿਟਾਇਰਡ ਇੰਸਪੈਕਟਰ), ਬਲਵੀਰ ਮਿਨਹਾਸ, ਸਰਪੰਚ ਕਰਾੜੀ ਸਰੋਜ ਬਾਲਾ, ਮੰਗਾ ਰਾਮ (ਰਿਟਾਇਰਡ ਸਬ ਇੰਸਪੈਕਟਰ), ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ, ਸੁਰਿੰਦਰ ਬੰਗੜ, ਪਰਮਜੀਤ ਮਿਨਹਾਸ (ਬਲਾਕ ਪ੍ਰਧਾਨ), ਲਕੇਸ਼ ਕੁਮਾਰ (ਸਾਬਕਾ ਪ੍ਰਧਾਨ) ਸਮੇਤ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ। ਮੁੱਖ ਮਹਿਮਾਨ ਕਿਰਪਾਲ ਸਿੰਘ (ਰਿਟਾਇਰਡ ਆਡਿਟ ਅਫਸਰ, ਚੰਡੀਗੜ੍ਹ), ਲੈਕਚਰਾਰ ਸੁਰਜੀਤ ਸਿੰਘ, ਗੁਰਕਿਰਪਾਲ ਤੇ ਵਿਨੋਦ ਬਿਆਸ ਪਿੰਡ ਆਦਿ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਮਾਹੌਲ ਬਹੁਤ ਹੀ ਪ੍ਰੇਰਣਾਦਾਇਕ ਰਿਹਾ।